ਕਲਵਾਂ ਵਾਸੀ ਦੂਸ਼ਿਤ ਪਾਣੀ ਪੀਣ ਲਈ ਮਜਬੂਰ
ਪਿੰਡ ਕਲਵਾਂ ਵਾਸੀ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਨ। ਜਲ-ਕੇਂਦਰ ਵਿੱਚ ਲੱਗੇ ਡੂੰਘੇ ਟਿਊਬਵੈੱਲ ਵੀ ਸਾਫ ਪਾਣੀ ਨਹੀਂ ਦੇ ਰਹੇ। ਪਿੰਡ ਦੇ ਨੌਜਵਾਨ ਜਿਨ੍ਹਾਂ ਵਿੱਚ ਬਾਬਾ ਰਮਨ, ਰੋਕੀ ਸੋਨੀ, ਨਿਹਾਲ ਬਾਂਸਲ ਤਨੁਜ ਰੈਤ, ਸੁਨੀਲ ਵਸੂਦੇਵਾ, ਬਿੰਦੂ ਵਸੂਦੇਵਾ, ਰਾਮ ਪਾਲ ਵਰਮਾ, ਤਨੂ ਵਾਸੂਦੇਵਾ,ਨੀਟੂ ਸ਼ਰਮਾ, ਦਵਿੰਦਰ ਬਾਂਸਲ, ਰੋਹਿਨ ਚਾਂਦਲਾ, ਸੁਨੀਲ ਵਾਸੂਦੇਵ, ਰੋਮੀ, ਬੱਬੂ ਭਲਾਣ ਵੱਲੋਂ ਪਿੰਡ ਵਿੱਚ ਲੱਗੇ ਖੂਹ ਨੂੰ ਚਲਾਉਣ ਦੇ ਯਤਨ ਕੀਤੇ ਗਏ ਹਨ। ਸਬੰਧਤ ਨੌਜਵਾਨਾਂ ਵੱਲੋਂ ਇੱਕ ਘਿਰੜੀ ਫਿੱਟ ਕਰਕੇ 70 ਫੁੱਟ ਡੂੰਘੇ ਇਸ ਖੂਹ ਵਿੱਚੋਂ ਗਾਰ ਕੱਢਣੀ ਸ਼ੁਰੂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿੰਡ ਵਾਸੀਆਂ ਨੂੰ ਪਾਣੀ ਦੀ ਸਹੂਲਤ ਘਰ ਵਿੱਚ ਮਿਲਣ ਕਾਰਨ ਖੂਹ ਤੋਂ ਪਾਣੀ ਭਰਨਾ ਬੰਦ ਕਰ ਦਿੱਤਾ ਗਿਆ ਸੀ, ਜਿਸ ਕਾਰਨ ਪਾਣੀ ਨਾ ਹੋਣ ਕਾਰਨ ਖੂਹ ਸੁੱਕ ਗਿਆ ਸੀ। ਰੋਕੀ ਸੋਨੀ ਨੇ ਦੱਸਿਆ ਕਿ ਗਾਰ ਕੱਢਣ ਦਾ ਕੰਮ ਲੰਮਾ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਖੂਹ ਵਿੱਚੋਂ ਸਾਫ ਸੁਥਰਾ ਪੀਣਯੋਗ ਪਾਣੀ ਪਿੰਡ ਵਾਸੀਆਂ ਨੂੰ ਉਪਲੱਬਧ ਕਰਵਾਇਆ ਜਾਵੇਗਾ ਤਾਂ ਜੋ ਪ੍ਰਦੂਸ਼ਿਤ ਪਾਣੀ ਤੋਂ ਨਿਜ਼ਾਤ ਮਿਲ ਸਕੇ। ਜਦੋਂ ਨੌਜਵਾਨ ਗਾਰ ਕੱਢ ਰਹੇ ਸਨ ਤਾਂ ਖੂਹ ’ਚ ਪਾਣੀ, ਆਉਣਾ ਸ਼ੁਰੂ ਹੋ ਗਿਆ।
