ਕਲਸੀ ਦੀ ਪੁਸਤਕ ‘ਝੂਠ ਦਾ ਥੈਲਾ’ ਲੋਕ ਅਰਪਣ
ਕਿਤਾਬ ਵਿੱਚ ਕ੍ਰੋਏਸ਼ੀਆ ਦੀਆਂ ਅਨੁਵਾਦਿਤ ਲੋਕ ਕਹਾਣੀਆਂ ਸ਼ਾਮਲ
Advertisement
ਅਧਿਆਪਕ ਅਤੇ ਸਾਹਿਤਕਾਰ ਗੁਰਿੰਦਰ ਸਿੰਘ ਕਲਸੀ ਦੀ ਨਵੀਂ ਪੁਸਤਕ ‘ਝੂਠ ਦਾ ਥੈਲਾ’ ਇੱਕ ਸਾਦੇ ਸਮਾਗਮ ਦੌਰਾਨ ਪਿੰਡ ਕਾਲੇਮਾਜਰਾ ਵਿੱਚ ਲੋਕ ਅਰਪਣ ਕੀਤੀ ਗਈ। ਸਾਹਿਤਕਾਰ ਧਰਮਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਇਹ ਗੁਰਿੰਦਰ ਸਿੰਘ ਕਲਸੀ ਦੀ 23ਵੀਂ ਕਿਤਾਬ ਹੈ, ਜਿਸ ਨੂੰ ਨੈਸ਼ਨਲ ਬੁੱਕ ਟਰੱਸਟ ਨਵੀਂ ਦਿੱਲੀ ਨੇ ਛਾਪਿਆ ਹੈ। ਉਨ੍ਹਾਂ ਦੱਸਿਆ ਕਿ ਕ੍ਰੋਏਸ਼ਿਆ ਦੀਆਂ ਲੋਕ ਕਹਾਣੀਆਂ ਦੀ ਇਸ ਕਿਤਾਬ ਦਾ ਹਿੰਦੀ ਅਨੁਵਾਦ ਗਰਿਮਾ ਸ੍ਰੀ ਵਾਸਤਵ ਨੇ ਕੀਤਾ ਸੀ, ਜਿਸ ਨੂੰ ਗੁਰਿੰਦਰ ਸਿੰਘ ਕਲਸੀ ਨੇ ਪੰਜਾਬੀ ਵਿੱਚ ਅਨੁਵਾਦਿਤ ਕੀਤਾ ਹੈ। ਬਾਲ ਸਾਹਿਤ ਦੀ ਇਹ ਪੁਸਤਕ ਸ਼ਸ਼ੀ ਸੇਤੀਆ ਦੇ ਚਿੱਤਰਾਂ ਨਾਲ ਸਜੀ ਹੈ। ਇਸ ਵਿੱਚ ਸੱਤ ਕ੍ਰੋਏਸ਼ਿਆਈ ਕਹਾਣੀਆਂ ਸ਼ਾਮਲ ਹਨ। ਲਖਵਿੰਦਰ ਸਿੰਘ ਪੱਟੀ ਨੇ ਕਿਹਾ ਕਿ ਇਸ ਕਿਤਾਬ ਨੂੰ ਪੜ੍ਹ ਕੇ ਪਾਠਕ ਕ੍ਰੋਏਸ਼ੀਆ ਦੇ ਲੋਕਾਂ ਦੀ ਜੀਵਨ ਜਾਂਚ ਅਤੇ ਸੱਭਿਆਚਾਰ ਤੋਂ ਜਾਣੂ ਹੋਣਗੇ। ਇਸ ਮੌਕੇ ਸੁਰਮੁੱਖ ਸਿੰਘ ਮੁਹਾਲੀ, ਹਰਿੰਦਰ ਕੁਮਾਰ ਕਾਈਨੌਰ, ਗੁਰਮਿੰਦਰ ਸਿੰਘ ਹੁੰਦਲ, ਦਵਿੰਦਰਪਾਲ ਸਿੰਘ ਬਰਾੜ ਅਤੇ ਲਖਵੀਰ ਸਿੰਘ ਰੰਗੀਆਂ ਸਣੇ ਹੋਰ ਸਾਹਿਤ ਪ੍ਰੇਮੀ ਵੀ ਹਾਜ਼ਰ ਸਨ।
Advertisement
Advertisement