ਜੁਝਾਰ ਸਿੰਘ ਟਾਈਗਰ ਦਾ ਸਨਮਾਨ
ਮਾਤਾ ਸੱਤਿਆ ਦੇਵੀ ਬਿਰਧ ਆਸ਼ਰਮ ਅਧੀਨ ਚੱਲ ਰਹੀ ਸੰਸਥਾ ਐੱਸ ਐੱਸ ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ ਵੱਲੋਂ ਪਾਵਰ ਸਲੈਪ ਚੈਂਪੀਅਨ ਜੁਝਾਰ ਸਿੰਘ ਟਾਈਗਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੰਸਥਾ ਦੇ ਮੁਖੀ ਪ੍ਰੋ. ਆਰ ਸੀ ਢੰਡ ਵੱਲੋਂ ਆਸ਼ਰਮ ਦੇ ਸਾਰੇ ਬਜ਼ੁਰਗਾਂ, ਵਿਸ਼ੇਸ਼ ਮਹਿਮਾਨਾਂ...
Advertisement
ਮਾਤਾ ਸੱਤਿਆ ਦੇਵੀ ਬਿਰਧ ਆਸ਼ਰਮ ਅਧੀਨ ਚੱਲ ਰਹੀ ਸੰਸਥਾ ਐੱਸ ਐੱਸ ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ ਵੱਲੋਂ ਪਾਵਰ ਸਲੈਪ ਚੈਂਪੀਅਨ ਜੁਝਾਰ ਸਿੰਘ ਟਾਈਗਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੰਸਥਾ ਦੇ ਮੁਖੀ ਪ੍ਰੋ. ਆਰ ਸੀ ਢੰਡ ਵੱਲੋਂ ਆਸ਼ਰਮ ਦੇ ਸਾਰੇ ਬਜ਼ੁਰਗਾਂ, ਵਿਸ਼ੇਸ਼ ਮਹਿਮਾਨਾਂ ਅਤੇ ਸਟਾਫ ਮੈਂਬਰਾਂ ਸਮੇਤ ਜੁਝਾਰ ਸਿੰਘ ਟਾਈਗਰ ਨੂੰ ਲੋਈ, ਸਿਰੋਪਾ ਅਤੇ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ। ਚੈਂਪੀਅਨ ਜੁਝਾਰ ਸਿੰਘ ਨੇ ਆਸ਼ਰਮ ਵਿੱਚ ਰਹਿਣ ਵਾਲੇ ਸਾਰੇ ਬਜ਼ੁਰਗਾਂ ਦੇ ਪੈਰਾਂ ਹੱਥ ਲਗਾ ਕੇ ਉਨ੍ਹਾਂ ਤੋਂ ਆਸ਼ੀਰਵਾਦ ਲਿਆ। ਇਸ ਮੌਕੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਭਾਈ ਜਸਬੀਰ ਸਿੰਘ, ਜੇ ਆਰਸੀ ਠਾਕੁਰ, ਪ੍ਰਿੰਸੀਪਲ ਅਮਰਜੀਤ ਸਿੰਘ ਮਾਵੀ, ਡਾ. ਰਾਜਪਾਲ ਸਿੰਘ ਚੌਧਰੀ, ਇਕਬਾਲ ਸਿੰਘ, ਹਰਜਿੰਦਰ ਸਿੰਘ ਤੇ ਸਮਾਜ ਸੇਵੀ ਕਾਂਤਾ ਖੁੱਲਰ ਆਦਿ ਹਾਜ਼ਰ ਸਨ।
Advertisement
Advertisement
