ਜੂਡੋ ਖਿਡਾਰੀ ਨੇ ਏਸ਼ਿਆਈ ਕੱਪ ’ਚ ਚਾਂਦੀ ਜਿੱਤੀ
ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫੇਜ਼ ਅੱਠ ਮੁਹਾਲੀ ਦੇ ਜੂਡੋ ਖਿਡਾਰੀ ਰਾਮ ਕੁਮਾਰ ਨੇ ਤਾਇਵਾਨ ਦੇ ਤੈਪਈ ਸ਼ਹਿਰ ਵਿੱਚ ਹੋਏ ਤੈਪਈ ਜੂਨੀਅਰ ਏਸ਼ੀਅਨ ਕੱਪ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ। ਉਸ ਨੇ ਇਹ ਪ੍ਰਾਪਤੀ 17 ਸਾਲਾ ਉਮਰ ਵਰਗ ਦੇ 90 ਕਿਲੋ ਭਾਰ...
Advertisement
ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫੇਜ਼ ਅੱਠ ਮੁਹਾਲੀ ਦੇ ਜੂਡੋ ਖਿਡਾਰੀ ਰਾਮ ਕੁਮਾਰ ਨੇ ਤਾਇਵਾਨ ਦੇ ਤੈਪਈ ਸ਼ਹਿਰ ਵਿੱਚ ਹੋਏ ਤੈਪਈ ਜੂਨੀਅਰ ਏਸ਼ੀਅਨ ਕੱਪ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ। ਉਸ ਨੇ ਇਹ ਪ੍ਰਾਪਤੀ 17 ਸਾਲਾ ਉਮਰ ਵਰਗ ਦੇ 90 ਕਿਲੋ ਭਾਰ ਦੇ ਜੂਡੋ ਮੁਕਾਬਲਿਆਂ ਵਿਚ ਹਾਸਲ ਕੀਤੀ। ਖਿਡਾਰੀ ਦਾ ਸਕੂਲ ਪਹੁੰਚਣ ’ਤੇ ਪ੍ਰਿੰਸੀਪਲ ਜਗਦੀਪ ਸਿੰਘ ਮਾਵੀ, ਖੇਡ ਅਧਿਆਪਕ ਵਰਿੰਦਰ ਸਿੰਘ ਅਤੇ ਹਰਿੰਦਰ ਕੌਰ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਨੇ ਦੱਸਿਆ ਕਿ ਹੁਣ ਇਸ ਖਿਡਾਰੀ ਦੀ ਚੋਣ ਵਿਸ਼ਵ ਪੱਧਰ ’ਤੇ ਹੋਣ ਵਾਲੇ ਬੁਲਗਾਰੀਆ ਸੋਫ਼ੀਆ ਵਰਲਡ ਚੈਂਪੀਅਨਸ਼ਿਪ ਲਈ ਹੋਈ ਹੈ।
Advertisement
Advertisement