ਭਾਰਤ ਵਰਗੇ ਵਾਲੇ ਦੇਸ਼ ਵਿੱਚ ਨਿਆਂਪਾਲਿਕਾ 'ਸਥਿਰ' ਸ਼ਕਤੀ: ਜਸਟਿਸ ਸੂਰਿਆ ਕਾਂਤ
ਸੁਪਰੀਮ ਕੋਰਟ ਦੇ ਜੱਜ ਜਸਟਿਸ ਸੂਰਿਆ ਕਾਂਤ ਨੇ ਕਿਹਾ ਕਿ ਭਾਰਤ ਵਾਂਗ ਵਿਭਿੰਨਤਾ ਵਾਲੇ ਦੇਸ਼ਾਂ ਵਿੱਚ ਨਿਆਂਪਾਲਿਕਾ ਇੱਕ 'ਸਥਿਰ' ਸ਼ਕਤੀ ਹੈ,ਜਿਥੇ ਹਰ ਪੱਧਰ 'ਤੇ ਲੋਕਤੰਤਰ ਹੈ। ਉਨ੍ਹਾਂ ਕਿਹਾ ਕਿ ਇਹੀ ਜਨਤਾ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਕਿ ਲੋਕਤੰਤਰ ਦੀ ਰਗਾਂ ਵਿੱਚ ਵਗ ਰਿਹਾ ਬੇਦਾਗ ਖੂਨ ਇਸੇ ਤਰ੍ਹਾਂ ਵਹਿੰਦਾ ਰਹੇ।
ਜਸਟਿਸ ਸੂਰਿਆ ਕਾਂਤ ਅੱਜ ਚੰਡੀਗੜ੍ਹ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਬਾਰ ਰੂਮ ਵਿੱਚ ਪਹਿਲਾ ਸਾਲਾਨਾ HL ਸਿੱਬਲ ਯਾਦਗਾਰੀ ਭਾਸ਼ਣ ਦੇ ਰਹੇ ਸਨ। ਉਨ੍ਹਾਂ ਕਿਹਾ, "ਲੋਕਤੰਤਰ ਨਿਊਕਲੀਅਰ ਫਿਊਜ਼ਨ ਵਾਂਗ ਬਹੁਤ ਜ਼ਿਆਦਾ ਸ਼ਕਤੀ ਪੈਦਾ ਕਰਦਾ ਹੈ ਪਰ ਸ਼ਕਤੀ ਨਾਲ ਇਹ ਸੰਜਮ ਦੀ ਵੀ ਮੰਗ ਕਰਦਾ ਹੈ। ਸਾਡੇ ਵਰਗੇ ਵਿਭਿੰਨ ਦੇਸ਼ ਵਿੱਚ ਹਰ ਪੱਧਰ 'ਤੇ ਲੋਕਤੰਤਰ ਫੈਲਿਆ ਹੋਇਆ ਹੈ ਨਿਆਂਪਾਲਿਕਾ ਇੱਕ ਸਥਿਰ ਸ਼ਕਤੀ ਵਜੋਂ ਕੰਮ ਕਰਦੀ ਹੈ ਜੋ ਵੋਟ ਬੈਂਕਾਂ ਦੀ ਨਹੀਂ ਸਗੋਂ ਸੰਵਿਧਾਨਕ ਕਦਰਾਂ-ਕੀਮਤਾਂ ਦੀ ਨੁਮਾਇੰਦਗੀ ਕਰਦੀ ਹੈ।"
ਉਨ੍ਹਾਂ ਕਿਹਾ ਕਿ ਸੰਵਿਧਾਨ ਉਸ ਊਰਜਾ ਨੂੰ ਆਕਾਰ ਦਿੰਦਾ ਹੈ ਅਤੇ ਮਾਰਗਦਰਸ਼ਨ ਕਰਦਾ ਹੈ ਅਤੇ ਨਿਆਂਪਾਲਿਕਾ ਯਕੀਨੀ ਬਣਾਉਂਦੀ ਹੈ ਕਿ ਇਹ ਸ਼ਕਤੀ ਸੰਵਿਧਾਨਕ ਵਿਵਸਥਾ ਅਤੇ ਨਿਆਂ ਦੀ ਸੇਵਾ ਵਿੱਚ ਵਰਤੀ ਜਾਵੇ।
ਜਸਟਿਸ ਕਾਂਤ ਨੇੇ ਮਰਹੂਮ HL ਸਿੱਬਲ ਬਾਰੇ ਬੋਲਦਿਆਂ ਕਿਹਾ, "ਉਨ੍ਹਾਂ ਦੀ ਬਹੁਪੱਖੀ ਅਤੇ ਬਾਕਮਾਲ ਸ਼ਖ਼ਸੀਅਤ ਨੇ ਸਾਡੇ ਸਾਰਿਆਂ 'ਤੇ ਇੱਕ ਸਦੀਵੀ ਛਾਪ ਛੱਡੀ।"