ਪੱਤਰਕਾਰ ਭਾਈਚਾਰੇ ਵੱਲੋਂ ਸਰਹਿੰਦ ਥਾਣੇ ਅੱਗੇ ਮੁਜ਼ਾਹਰਾ
ਡੀ ਐੱਸ ਪੀ ਵੱਲੋਂ ਮੁਸ਼ਕਲਾਂ ਹੱਲ ਕਰਨ ਦੇ ਭਰੋਸੇ ਮਗਰੋਂ ਧਰਨਾ ਸਮਾਪਤ
Advertisement
ਜ਼ਿਲ੍ਹੇ ਦੇ ਪੱਤਰਕਾਰ ਭਾਈਚਾਰੇ ਨੇ ਦਰਪੇਸ਼ ਮੁਸ਼ਕਲਾਂ ਹੱਲ ਨਾ ਕਰਨ ਦੇ ਰੋਸ ਵਜੋਂ ਥਾਣਾ ਸਰਹਿੰਦ ਅੱਗੇ ਧਰਨਾ ਦਿੱਤਾ। ਧਰਨੇ ਕਾਰਨ ਡੀ ਐੱਸ ਪੀ ਕੁਲਵੀਰ ਸਿੰਘ ਸੰਧੂ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਅਮਨਦੀਪ ਸਿੰਘ ਪੰਜਾਬੀ ਅਤੇ ਸੰਦੀਪ ਸਿੰਘ ਨੇ ਮੌਕੇ ’ਤੇ ਪਹੁੰਚੇੇ। ਡੀ ਐੱਸ ਪੀ ਸੰਧੂ ਵਲੋਂ ਪੱਤਰਕਾਰਾਂ ਦੇ ਸਮੁੱਚੇ ਮੱਸਲੇ ਹੱਲ ਕਰਨ ਦਾ ਭਰੋਸਾ ਦੇਣ ਉਪਰੰਤ ਇਹ ਧਰਨਾ ਸਮਾਪਤ ਕਰ ਦਿੱਤਾ ਗਿਆ।
ਬੁਲਾਰਿਆਂ ਨੇ ਦੋਸ਼ ਲਾਇਆ ਕਿ ਪੱਤਰਕਾਰਾਂ ਦੇ ਮੋਟਰਸਾਈਇਕਲ, ਲੈਪਟੋਪ ਆਦਿ ਚੋਰੀ ਹੋਏ ਅਤੇ ਅਮਲੋਹ ਵਿੱਚ ਕਰਨ ਨਾਮੀ ਵਿਅਕਤੀ ਨੇ ਵੀ ਕਥਿਤ ਠੱਗੀ ਮਾਰੀ ਸੀ ਜਿਸ ਦੀਆਂ ਸ਼ਿਕਾਇਤਾਂ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਪੁਲੀਸ ਦਾ ਵਿਵਹਾਰ ਵੀ ਠੀਕ ਨਾ ਹੋਣ ਦਾ ਦੋਸ਼ ਲਾਇਆ। ਪੰਜਾਬ ਚੰਡੀਗੜ੍ਹ ਜਨਰਲਿਸਟ ਯੂਨੀਅਨ ਦੇ ਸਕੱਤਰ ਜਨਰਲ ਭੂਸ਼ਨ ਸੂਦ ਨੇ ਕਿਹਾ ਕਿ ਜੇਕਰ ਮਸਲੇ ਹੱਲ ਨਾ ਹੋਏ ਤਾਂ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇਗਾ ਤੇ 29 ਨਵੰਬਰ ਨੂੰ ਬਰਨਾਲਾ ’ਚ ਹੋ ਰਹੀ ਸੂਬਾ ਪੱਧਰੀ ਕਾਨਫੰਰਸ ਵਿਚ ਇਹ ਮਸਲੇ ਉਠਾਏ ਜਾਣਗੇ। ਜ਼ਿਲ੍ਹਾ ਪ੍ਰਧਾਨ ਰਣਵੀਰ ਕੁਮਾਰ ਜੱਜੀ, ਜਨਰਲ ਸਕੱਤਰ ਬਿਕਰਮਜੀਤ ਸਹੋਤਾ, ਇਲੈਕਟਰੋਨਿੰਗ ਵਿੰਗ ਦੇ ਬਹਾਦਰ ਟਿਵਾਣਾ, ਰਜਿੰਦਰ ਭੱਟ ਆਦਿ ਨੇ ਪੱਤਰਕਾਰਾਂ ਦੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ।
Advertisement
Advertisement
