ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਜੀਤੀ ਸਿੱਧੂ ਵੱਲੋਂ ਆਰਐੱਮਸੀ ਪੁਆਇੰਟ ਦਾ ਦੌਰਾ

ਸੋਲਿਡ ਵੇਸਟ ਮੈਨੇਜਮੈਂਟ ਵਾਸਤੇ ਛੇਤੀ ਜ਼ਮੀਨ ਨਾ ਮਿਲੀ ਤਾਂ ਸੰਘਰਸ਼ ਸ਼ੁਰੂ ਕਰਾਂਗਾ: ਮੇਅਰ
Advertisement

ਖੇਤਰੀ ਪ੍ਰਤੀਨਿਧ

ਐੱਸਏਐੱਸ ਨਗਰ (ਮੁਹਾਲੀ), 12 ਜੁਲਾਈ

Advertisement

ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਫੇਜ਼-11 ਦੀ ਰੇਲਵੇ ਲਾਈਨ ਦੇ ਨਾਲ ਸਥਿਤ ਆਰਐੱਮਸੀ ਪੁਆਇੰਟ ਦਾ ਅਚਨਚੇਤ ਦੌਰਾ ਕੀਤਾ। ਇਸ ਮੌਕੇ ਕੌਂਸਲਰ ਕਮਲਪ੍ਰੀਤ ਸਿੰਘ ਬੰਨੀ ਅਤੇ ਕਾਂਗਰਸੀ ਆਗੂ ਇੰਦਰਜੀਤ ਸਿੰਘ ਢਿੱਲੋਂ ਵੀ ਹਾਜ਼ਰ ਸਨ।

ਮੇਅਰ ਨੇ ਦੱਸਿਆ ਕਿ ਆਰਐੱਮਸੀ ਪੁਆਇੰਟ ਉੱਤੇ ਲੱਗੇ ਪਲਾਂਟ ਪੂਰੀ ਤਰ੍ਹਾਂ ਬੰਦ ਦਿਖਾਈ ਦਿੱਤੇ। ਪਲਾਂਟ ਦੇ ਬਾਹਰ ਪਏ ਕੂੜੇ ਨੂੰ ਅੱਗ ਲੱਗੀ ਹੋਈ ਸੀ, ਜਿਸ ਵਿੱਚੋਂ ਧੂੰਆਂ ਨਿਕਲ ਰਿਹਾ ਸੀ ਅਤੇ ਪਲਾਂਟ ਦੇ ਅੰਦਰ ਜਾਣ ਵਾਸਤੇ ਰਸਤੇ ਦੀ ਹਾਲਤ ਵੀ ਠੀਕ ਨਹੀਂ ਸੀ।

ਮੇਅਰ ਜੀਤੀ ਸਿੱਧੂ ਨੇ ਇੱਥੇ ਹਾਜ਼ਰ ਠੇਕੇਦਾਰ ਦੇ ਸੁਪਰਵਾਈਜ਼ਰ ਨੂੰ ਸਖਤ ਸ਼ਬਦਾਂ ਵਿੱਚ ਹਦਾਇਤਾਂ ਦਿੱਤੀਆਂ ਕਿ ਕੂੜੇ ਨੂੰ ਕਿਸੇ ਵੀ ਹਾਲਤ ਵਿੱਚ ਅੱਗ ਨਹੀਂ ਲੱਗਣੀ ਚਾਹੀਦੀ ਅਤੇ ਇਸ ਦੀ ਅੱਗ ਨੂੰ ਤੁਰੰਤ ਬੁਝਾਇਆ ਜਾਵੇ ਤੇ ਜੇਕਰ ਲੋੜ ਪਵੇ ਤਾਂ ਫਾਇਰ ਬ੍ਰਿਗੇਡ ਸੱਦੀ ਜਾਵੇ। ਉਨ੍ਹਾਂ ਕਿਹਾ ਕਿ ਮੁਹਾਲੀ ਕੋਲ ਜੇਕਰ 100 ਟਨ ਕੂੜੇ ਦੇ ਰੋਜ਼ਾਨਾ ਪ੍ਰਬੰਧ ਦਾ ਸਿਸਟਮ ਹੈ ਤਾਂ ਕੂੜਾ 150 ਟਨ ਤੋਂ ਵੀ ਵੱਧ ਆ ਰਿਹਾ ਹੈ।

ਮੇਅਰ ਨੇ ਮੁੱਖ ਮੰਤਰੀ ਨੂੰ ਅਪੀਲ ਕਿ ਮੁਹਾਲੀ ਸ਼ਹਿਰ ਨੂੰ ਬਚਾਉਣ ਲਈ ਗਮਾਡਾ ਨੂੰ ਤੁਰੰਤ ਹਦਾਇਤਾਂ ਕਰਕੇ ਸੋਲਿਡ ਵੇਸਟ ਮੈਨੇਜਮੈਂਟ ਵਾਸਤੇ ਜ਼ਮੀਨ ਉਪਲਬਧ ਕਰਵਾਈ ਜਾਵੇ ਅਤੇ ਨਵੀਨਤਮ ਤਕਨੀਕ ਦੇ ਪਲਾਂਟ ਨਗਰ ਨਿਗਮ ਨੂੰ ਵਿਸ਼ੇਸ਼ ਗਰਾਂਟ ਉਪਲਬਧ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜੇ ਛੇਤੀ ਮਸਲੇ ਦਾ ਹੱਲ ਨਹੀਂ ਹੋਇਆ ਤਾਂ ਉਨ੍ਹਾਂ ਕੋਲ ਲੋਕਾਂ ਨੂੰ ਨਾਲ ਲੈ ਕੇ ਸੜਕਾਂ ਉੱਤੇ ਆਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹੇਗਾ।

Advertisement