ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਜੇਈਈ ਐਡਵਾਂਸ: ਟੌਪ 100 ਵਿਚ ਆਏ ਤਿੰਨ ਵਿਦਿਆਰਥੀ

ਪਿਊਸਾ ਦਾਸ ਦਾ 29ਵਾਂ, ਅਰਨਵ ਜਿੰਦਲ ਦਾ 38ਵਾਂ ਤੇ ਚੈਰਿਲ ਸਿੰਗਲਾ ਦਾ 76ਵਾਂ ਆਲ ਇੰਡੀਆ ਰੈਂਕ
Advertisement

ਸੁਖਵਿੰਦਰ ਪਾਲ ਸੋਢੀ

ਚੰਡੀਗੜ੍ਹ, 2 ਜੂਨ

Advertisement

ਜੁਆਇੰਟ ਐਂਟਰੈਂਸ ਐਗਜ਼ਾਮੀਨੇਸ਼ਨ (ਜੇਈਈ) ਐਡਵਾਂਸ ਦਾ ਨਤੀਜਾ ਅੱਜ ਐਲਾਨਿਆ ਗਿਆ। ਇਸ ਵਾਰ ਟਰਾਈਸਿਟੀ ਦੇ ਪਹਿਲੇ ਸੌ ਵਿਚ ਤਿੰਨ ਵਿਦਿਆਰਥੀਆਂ ਨੇ ਥਾਂ ਬਣਾਈ ਹੈ ਜਿਨ੍ਹਾਂ ਵਿਚ ਦੋ ਲੜਕੀਆਂ ਤੇ ਇਕ ਲੜਕਾ ਸ਼ਾਮਲ ਹੈ। ਮੁਹਾਲੀ ਦੀ ਪਿਊਸਾ ਦਾਸ ਦਾ ਆਲ ਇੰਡੀਆ 29ਵਾਂ ਰੈਂਕ ਆਇਆ ਹੈ ਜਦਕਿ ਅਰਨਵ ਜਿੰਦਲ ਦਾ 38ਵਾਂ ਰੈਂਕ ਆਇਆ ਹੈ। ਇਸ ਤੋਂ ਇਲਾਵਾ ਪੰਚਕੂਲਾ ਦੀ ਚੈਰਿਲ ਸਿੰਗਲਾ ਦਾ ਆਲ ਇੰਡੀਆ 76ਵਾਂ ਰੈਂਕ ਆਇਆ ਹੈ। ਦੇਸ਼ ਦੇ ਮੋਹਰੀ ਤਕਨੀਕੀ ਸਿੱਖਿਆ ਸੰਸਥਾਵਾਂ ਵਿਚ ਦਾਖਲਾ ਦਿਵਾਉਣ ਵਾਲੇ ਐਂਟਰੈਂਸ ਟੈਸਟ ਨੂੰ ਇਸ ਵਾਰ ਚੰਡੀਗੜ੍ਹ ਦੇ ਸੌ ਦੇ ਕਰੀਬ ਬੱਚਿਆਂ ਨੇ ਪਾਸ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਚੰਡੀਗੜ੍ਹ ਵਿਚ ਕੋਚਿੰਗ ਹਾਸਲ ਕਰਨ ਵਾਲੇ ਤੇ ਕਰਨਾਲ ਦੇ ਰਹਿਣ ਵਾਲੇ ਰਮਿਤ ਗੋਇਲਾ ਦਾ ਆਲ ਇੰਡੀਆ 45ਵਾਂ ਰੈਂਕ ਆਇਆ ਹੈ। ਅਰਨਵ ਜਿੰਦਲ ਨੇ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ 8 ਵਿਚੋਂ ਪੜ੍ਹਾਈ ਮੁਕੰਮਲ ਕੀਤੀ ਤੇ ਉਹ ਆਈਆਈਟੀ ਦਿੱਲੀ ਜਾਂ ਬੰਬੇ ਤੋਂ ਕੰਪਿਊਟਰ ਸਾਇੰਸ ਵਿਚ ਇੰਜਨੀਅਰਿੰਗ ਕਰਨ ਦਾ ਚਾਹਵਾਨ ਹੈ। ਉਸ ਦੇ ਪਿਤਾ ਕੁਰੂਕਸ਼ੇਤਰ ਵਿਚ ਬਿਜ਼ਨਸਮੈਨ ਹਨ ਤੇ ਮਾਂ ਘਰੇਲੂ ਸੁਆਣੀ ਹੈ। ਉਸ ਨੇ ਤਣਾਅ ਨੂੰ ਦੂਰ ਕਰਨ ਲਈ ਕ੍ਰਿਕਟ ਖੇਡਣ ਦਾ ਸਹਾਰਾ ਲਿਆ। ਉਸ ਨੇ ਸ਼ੁਰੂਆਤ ਵਿਚ ਅਬੈਕਸ ਦੀਆਂ ਜਮਾਤਾਂ ਵੀ ਲਾਈਆਂ। ਇਸ ਤੋਂ ਇਲਾਵਾ ਰਮਿਤ ਗੋਇਲ ਨੇ ਵੀ ਆਲ ਇੰਡੀਆ 45ਵਾਂ ਰੈਂਕ ਹਾਸਲ ਕੀਤਾ ਹੈ। ਉਸ ਨੇ ਆਪਣੀ ਸਕੂਲੀ ਪੜ੍ਹਾਈ ਕਰਨਾਲ ਵਿਚੋਂ ਹਾਸਲ ਕੀਤੀ ਜਦਕਿ ਉਸ ਨੇ ਚੰਡੀਗੜ੍ਹ ਦੇ ਐਲਨ ਇੰਸਟੀਚਿਊਟ ਵਿਚੋਂ ਕੋਚਿੰਗ ਲਈ ਤੇ ਮਾਅਰਕਾ ਮਾਰਿਆ। ਜ਼ਿਕਰਯੋਗ ਹੈ ਕਿ ਇਸ ਵਾਰ 180422 ਵਿਦਿਆਰਥੀਆਂ ਨੇ ਜੇਈਈ ਦੇ ਪੇਪਰ ਦਿੱਤੇ। ਇਨ੍ਹਾਂ ਵਿਚੋਂ 54378 ਵਿਦਿਆਰਥੀ ਪਾਸ ਹੋਏ ਹਨ।

Advertisement