ਜਸਪਾਲ ਦੱਪਰ ਦੂਜੀ ਵਾਰ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਚੁਣੇ
ਜ਼ਿਲ੍ਹਾ ਮੁਹਾਲੀ ਦਾ ਡੈਲੀਗੇਟ ਇਜਲਾਸ ਸਮਾਪਤ
Advertisement
ਭਾਰਤੀ ਕਮਿਊਨਿਸਟ ਪਾਰਟੀ ਦਾ ਜ਼ਿਲ੍ਹਾ ਮੁਹਾਲੀ ਦਾ ਡੈਲੀਗੇਟ ਇਜਲਾਸ ਫੇਜ਼ ਛੇ ਵਿਚਲੇ ਦਫ਼ਤਰ ਵਿੱਚ ਹੋਇਆ। ਇਸ ਮੌਕੇ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਪਾਰਟੀ ਆਗੂਆਂ ਕਾਮਰੇਡ ਕਰਮਚੰਦ ਘੋਲੂਮਾਜਰਾ ਅਤੇ ਕਾਮਰੇਡ ਬਚਨ ਰਾਮ ਦੱਪਰ ਨੇ ਨਿਭਾਈ। ਪ੍ਰਧਾਨਗੀ ਮੰਡਲ ਵਿੱਚ ਕਾਮਰੇਡ ਬ੍ਰਿਜ ਮੋਹਨ ਖਰੜ, ਨਸੀਬ ਸਿੰਘ, ਭਾਗ ਸਿੰਘ ਗੀਗੇਮਾਜਰਾ ਅਤੇ ਮਹਿੰਦਰ ਪਾਲ ਸਿੰਘ ਸ਼ਾਮਲ ਹੋਏ। ਸੂਬਾ ਕਮੇਟੀ ਤੋਂ ਕਾਮਰੇਡ ਦੇਵੀ ਕੁਮਾਰੀ ਅਤੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਸ਼ਿਰਕਤ ਕੀਤੀ।
ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡਾਂ ਨੂੰ ਕਿਰਤੀਆਂ ਦੇ ਹੱਕਾਂ ’ਤੇ ਡਾਕਾ ਕਰਾਰ ਦਿੱਤਾ।
Advertisement
ਇਸ ਮੌਕੇ ਸਰਬਸੰਮਤੀ ਨਾਲ ਹੋਈ ਜ਼ਿਲ੍ਹਾ ਕਮੇਟੀ ਦੀ ਚੋਣ ਵਿੱਚ ਕਾਮਰੇਡ ਜਸਪਾਲ ਸਿੰਘ ਦੱਪਰ ਨੂੰ ਮੁੜ ਤੋਂ ਪ੍ਰਧਾਨ ਚੁਣਿਆ ਗਿਆ। ਬਾਕੀ ਅਹੁਦੇਦਾਰਾਂ ਵਿੱਚ ਸਹਾਇਕ ਸਕੱਤਰ ਕਾਮਰੇਡ ਵਿਨੋਦ ਚੁੱਗ, ਕਾਮਰੇਡ ਗੁਰਦਿਆਲ ਸਿੰਘ, ਖ਼ਜ਼ਾਨਚੀ ਅਸ਼ਵਨੀ ਕੁਮਾਰ ਲਾਲੜੂ, ਦਫ਼ਤਰ ਸਕੱਤਰ ਕਾਮਰੇਡ ਜਗਤਾਰ ਸਿੰਘ ਬਟੋਲੀ ਚੁਣੇ ਗਏ। ਇਸ ਮੌਕੇ 22 ਮੈਂਬਰੀ ਕੌਂਸਲ ਕਮੇਟੀ ਦੀ ਚੋਣ ਵੀ ਕੀਤੀ ਗਈ ਜਦਕਿ ਨੌਂ ਮੈਂਬਰੀ ਕਾਰਜਕਾਰਨੀ ਕਮੇਟੀ ਦਾ ਗਠਨ ਕੀਤਾ ਗਿਆ। ਸੂਬਾ ਇਜਲਾਸ ਵਿੱਚ ਭੇਜਣ ਲਈ ਚਾਰ ਡੈਲੀਗੇਟ ਸਰਬਸੰਮਤੀ ਨਾਲ ਚੁਣੇ ਗਏ। ਇਸ ਮੌਕੇ ਬਲਵਿੰਦਰ ਸਿੰਘ ਜੜੌਤ, ਸੁਰਿੰਦਰ ਸਿੰਘ ਜੜੌਤ, ਮਹਿੰਦਰ ਸਿੰਘ ਸਰਸੀਣੀ, ਸੁਰਿੰਦਰ ਪਾਲ ਸਿੰਘ ਲਾਹੌਰੀਆ, ਅਵਤਾਰ ਸਿੰਘ ਦੱਪਰ, ਕੰਵਰਪਾਲ ਮੁਹਾਲੀ, ਦਿਲਦਾਰ ਮੁਹਾਲੀ ਤੇ ਹਰਮੇਲ ਸਿੰਘ ਖਰੜਹਾਜ਼ਰ ਸਨ।
Advertisement
