ਜੁਆਏ ਬੈਦਵਾਣ ਨੇ ਸ਼ਾਟਪੁੱਟ ਵਿਚ ਮਾਰੀ ਬਾਜ਼ੀ
ਜ਼ਿਲ੍ਹਾ ਅਥਲੈਟਿਕ ਐਸੋਸੀਏਸ਼ਨ ਵੱਲੋਂ ਕਰਾਈ ਗਈ 20ਵੀਂ ਜ਼ਿਲ੍ਹਾ ਪੱਧਰੀ ਅਥਲੈਟਿਕਸ ਚੈਂਪੀਅਨਸ਼ਿਪ ਅੱਜ ਸਮਾਪਤ ਹੋ ਗਈ। ਮੁਹਾਲੀ ਦੇ ਫੇਜ਼ ਛੇ ਦੇ ਸਰਕਾਰੀ ਕਾਲਜ ਵਿਖੇ ਹੋਈਆਂ ਇਨ੍ਹਾਂ ਖੇਡਾਂ ਵਿਚ ਜ਼ਿਲ੍ਹੇ ਦੇ ਸੈਂਕੜੇ ਖਿਡਾਰੀਆਂ ਨੇ ਵੱਖ-ਵੱਖ ਤਰਾਂ ਦੇ ਅਥਲੈਕਿਟ ਮੁਕਾਬਲਿਆਂ ਵਿਚ ਹਿੱਸਾ ਲਿਆ। ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਦਿਆਂ ਐਸੋਸੀਏਸ਼ਨ ਦੀਆਂ ਸ਼ਾਨਦਾਰ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਸਰਟੀਫ਼ਿਕੇਟ ਅਤੇ ਯਾਦਗਾਰੀ ਚਿੰਨ ਤਕਸੀਮ ਕੀਤੇ।
ਸ਼ਾਟ ਪੁੱਟ ਲੜਕੀਆਂ ਵਿਚ ਕੌਮੀ ਖ਼ਿਡਾਰਨ ਜੁਆਏ ਬੈਦਵਾਣ ਨੇ ਪਹਿਲਾ, ਸਬਰੀਨ ਕੌਰ ਨੇ ਦੂਜਾ ਸਥਾਨ ਜਿੱਤਿਆ। ਲੜਕਿਆਂ ਵਿਚ ਅਨਹਦਵੀਰ ਸਿੰਘ ਫ਼ਸਟ ਅਤੇ ਸੁਖਮਨ ਸੈਕਿੰਡ ਰਿਹਾ। ਲੜਕੀਆਂ ਦੀ ਲੰਬੀ ਛਾਲ ਵਿਚ ਹਰਸਿਤਾ ਫ਼ਸਟ ਅਤੇ ਦੀਪ ਕੌਰ ਸੈਕਿੰਡ ਰਹੀ। ਲੜਕਿਆਂ ਵਿਚ ਬਲਵਿੰਦਰ ਸਿੰਘ ਨੇ ਪਹਿਲਾ ਅਤੇ ਕੁਨਾਲ ਮਨਹਾਸ ਨੇ ਦੂਜਾ ਸਥਾਨ ਜਿੱਤਿਆ। ਲੜਕਿਆਂ ਦੀ ਸੌ ਮੀਟਰ ਦੌੜ ਵਿਚ ਅਰੁਣ ਮੁਲਤਾਨੀ ਫਸਟ ਅਤੇ ਬਲੈਸਨ ਡੈਨੀ ਸੈਕਿੰਡ ਰਹੇ। -ਖੇਤਰੀ ਪ੍ਰਤੀਨਿਧ