ਅਮਰੀਕਾ ਵਿੱਚ ਪੰਜਾਬੀ ਟਰੱਕ ਡਰਾਈਵਰ ਕੋਲੋਂ ਹੋਏ ਹਾਦਸੇ ਨੂੰ ਪੂਰੇ ਫਿਰਕੇ ਨਾਲ ਜੋੜਕੇ ਦੇਖਣਾ ਗਲਤ: ਚੰਦੂਮਾਜਰਾ
ਭਾਰਤੀ ਨੌਜਵਾਨ ਦੇ ਹੱਕ ਵਿੱਚ ਵਿਦੇਸ਼ੇ ਮੰਤਰੀ ਨੂੰ ਪੱਤਰ ਲਿਖਿਅਾ
Advertisement
ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪਿਛਲੇ ਦਿਨੀਂ ਅਮਰੀਕਾ ਦੇ ਫਲੋਰੀਡਾ ’ਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੌਜਵਾਨ ਕੋਲੋਂ ਹੋਏ ਸੜਕ ਹਾਦਸੇ ਨੂੰ ਅਮਰੀਕਾ ਸਰਕਾਰ ਦੁਆਰਾ ਪੂਰੇ ਫ਼ਿਰਕੇ ਨਾਲ ਜੋੜ ਕੇ ਦੇਖਣਾ ਮੰਦਭਾਗਾ ਹੈ। ਉਨ੍ਹਾਂ ਆਖਿਆ ਕਿ ਇਸ ਘਟਨਾ ਤੋਂ ਟਰੰਪ ਪ੍ਰਸ਼ਾਸਨ ਵੱਲੋਂ ਵਿਦੇਸ਼ੀ ਟਰੱਕ ਡਰਾਈਵਰਾਂ ਦੇ ਵਰਕ ਵੀਜ਼ਿਆਂ ’ਤੇ ਲੱਗੀ ਪੂਰਨ ਰੋਕ ਨੌਜਵਾਨਾਂ ਦੇ ਭਵਿੱਖ ਨੂੰ ਧੁੰਦਲਾ ਕਰੇਗੀ।
ਪ੍ਰੋ. ਚੰਦੂਮਾਜਰਾ ਨੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਚਿੱਠੀ ਲਿਖ ਕੇ ਅਪੀਲ ਕਰਦਿਆਂ ਤੁਰੰਤ ਇਸ ਮਾਮਲੇ ਵਿੱਚ ਦਖਲਅੰਦਾਜ਼ੀ ਕਰਨ ਦੀ ਮੰਗ ਕੀਤੀ। ਉਨ੍ਹਾਂ ਵਿਦੇਸ ਮੰਤਰੀ ਨੂੰ ਬੇਨਤੀ ਕਰਦਿਆਂ ਕਿਹਾ ਕਿ ਅਮਰੀਕਾ ਸਥਿਤ ਭਾਰਤੀ ਦੂਤਾਵਾਸ ਨੂੰ ਹਦਾਇਤਾਂ ਕਰਨ ਕਿ ਉਹ ਪੰਜਾਬੀ ਨੌਜਵਾਨ ਹਰਜਿੰਦਰ ਸਿੰਘ ਨੂੰ ਬਣਦੀ ਕਾਨੂੰਨੀ ਸਹਾਇਤਾ ਪ੍ਰਦਾਨ ਕਰਵਾਉਣ ਅਤੇ ਅਮਰੀਕਾ ਸਰਕਾਰ ਕੋਲ ਹੋਏ ਇਸ ਅਚਨਚੇਤ ਐਕਸੀਡੈਂਟ ਬਾਰੇ ਪੰਜਾਬੀ ਨੌਜਵਾਨ ਦਾ ਪੱਖ ਰੱਖਣ। ਉਨ੍ਹਾਂ ਆਖਿਆ ਕਿ ਅਚਾਨਕ ਅਮਰੀਕੀ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਇਹ ਐਡਵਾਈਜਰੀ ਭਾਰਤ ਦੇ ਖਾਸ ਤੌਰ ਤੇ ਪੰਜਾਬੀ ਨੌਜਵਾਨਾਂ ਦੇ ਭਵਿੱਖ ’ਤੇ ਮਾੜਾ ਅਸਰ ਪਾਏਗੀ। ਉਨ੍ਹਾਂ ਭਾਰਤ ਸਰਕਾਰ ਨੂੰ ਤੁਰੰਤ ਇਸ ਮਸਲੇ ਦਾ ਹੱਲ ਕਰਵਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ।
Advertisement
Advertisement