ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵੋਟ ਚੋਰੀ ਨੂੰ ਰੋਕਣਾ ਦੇਸ਼ ਦੇ ਹਰ ਨਾਗਰਿਕ ਦਾ ਫ਼ਰਜ਼: ਵੜਿੰਗ

ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਦੇਸ਼ ਵਿਚ ਚੱਲ ਰਹੀ ਵੋਟ ਚੋਰੀ ਭਾਰਤ ਦੇ ਲੋਕਤੰਤਰ ਲਈ ਬੇਹੱਦ ਖ਼ਤਰਨਾਕ ਹੈ ਅਤੇ ਇਸ ਨੂੰ ਰੋਕਣਾ ਦੇਸ਼ ਦੇ ਹਰ ਨਾਗਰਿਕ ਦਾ ਮੁਫ਼ਲਾ ਫ਼ਰਜ਼ ਤੇ ਜ਼ਿੰਮੇਵਾਰੀ ਹੈ। ਉਹ...
Advertisement

ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਦੇਸ਼ ਵਿਚ ਚੱਲ ਰਹੀ ਵੋਟ ਚੋਰੀ ਭਾਰਤ ਦੇ ਲੋਕਤੰਤਰ ਲਈ ਬੇਹੱਦ ਖ਼ਤਰਨਾਕ ਹੈ ਅਤੇ ਇਸ ਨੂੰ ਰੋਕਣਾ ਦੇਸ਼ ਦੇ ਹਰ ਨਾਗਰਿਕ ਦਾ ਮੁਫ਼ਲਾ ਫ਼ਰਜ਼ ਤੇ ਜ਼ਿੰਮੇਵਾਰੀ ਹੈ। ਉਹ ਅੱਜ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਮੁਹਾਲੀ ਹਲਕੇ ਦੇ ਪਿੰਡ ਗੀਗੇਮਾਜਰਾ ਵਿਖੇ ਕਾਂਗਰਸ ਵੱਲੋਂ ਵੋਟ ਚੋਰੀ ਦੇ ਵਿਰੋਧ ਵਿਚ ਫ਼ਾਰਮ ਭਰਾਉਣ ਲਈ ਵਿੱਢੀ ਹਸਤਾਖ਼ਰੀ ਮੁਹਿੰਮ ਤਹਿਤ ਘਰੋ-ਘਰੀ ਜਾਗਰੂਕਤਾ ਪੈਦਾ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਵੱਲੋਂ ਸੂਬਾ ਪੱਧਰ ’ਤੇ ਚਲਾਈ ਜਾ ਰਹੀ ਇਹ ਮੁਹਿੰਮ ਲੋਕਤੰਤਰ ਦੀ ਰੱਖਿਆ ਲਈ ਹੈ। ਇਸ ਮੁਹਿੰਮ ਤਹਿਤ ਪੰਜ ਕਰੋੜ ਹਸਤਾਖ਼ਰ ਇਕੱਠੇ ਕਰਕੇ ਇਹ ਆਵਾਜ਼ ਭਾਰਤੀ ਚੋਣ ਕਮਿਸ਼ਨ ਤੱਕ ਪਹੁੰਚਾਈ ਜਾਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਨੇ ਹਰਿਆਣਾ ਵਿੱਚ ਵੀ ਵੋਟਾਂ ਦੀ ਚੋਰੀ ਕਰ ਕੇ ਸਰਕਾਰ ਬਣਾਈ ਸੀ, ਜੋ ਕਿ ਲੋਕਤੰਤਰ ਨੂੰ ਧੋਖਾ ਦੇਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ 2024 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਸਿਰਫ਼ 8 ਸੀਟਾਂ ਤੋਂ ਚੋਣ ਹਾਰੀ ਅਤੇ ਇਨ੍ਹਾਂ 8 ਸੀਟਾਂ ’ਤੇ ਭਾਜਪਾ ਅਤੇ ਕਾਂਗਰਸ ਵਿਚਕਾਰ ਕੁੱਲ ਮਿਲਾ ਕੇ ਸਿਰਫ਼ 22,779 ਵੋਟਾਂ ਦਾ ਫ਼ਰਕ ਸੀ। ਉਨ੍ਹਾਂ ਕਿਹਾ, ਕਿ ਵੋਟ ਚੋਰੀ ਲੋਕਤੰਤਰ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਇਸ ਨੂੰ ਰੋਕਣਾ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਇਸ ਸਬੰਧੀ ਸਖ਼ਤ ਕਾਰਵਾਈ ਕਰੇ ਅਤੇ ਅਜਿਹੀਆਂ ਧਾਂਦਲੀਆਂ ਨੂੰ ਜੜ੍ਹ ਤੋਂ ਖਤਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਵਰਗੀਆਂ ਪਾਰਟੀਆਂ ਨੂੰ ਇਹ ਆਜ਼ਾਦੀ ਮਿਲੀ ਰਹੀ ਤਾਂ ਲੋਕਤੰਤਰ ਦੀਆਂ ਜੜ੍ਹਾਂ ਖਤਰੇ ਵਿੱਚ ਪੈ ਜਾਣਗੀਆਂ। ਇਸ ਮੌਕੇ ਬਲਬੀਰ ਸਿੰਘ ਸਿੱਧੂ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਵੋਟ ਚੋਰੀ ਖ਼ਿਲਾਫ ਇਸ ਹਸਤਾਖ਼ਰ ਮੁਹਿੰਮ ਵਿੱਚ ਭਾਗ ਲੈਣ।

Advertisement

Advertisement
Show comments