ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਨੂੰ ਬਦਨਾਮ ਕਰਨਾ ਵਾਜਬ ਨਹੀਂ: ਸਿੱਧੂ

‘ਆਪ’ ਦੇ ਮੁਲਾਜ਼ਮ ਵਿੰਗ ਦੇ ਸੀਨੀਅਰ ਵਾਈਸ ਪ੍ਰਧਾਨ ਗੁਰਮੇਲ ਸਿੰਘ ਸਿੱਧੂ ਨੇ ਕਿਹਾ ਕਿ ਦਿੱਲੀ ਪ੍ਰਦੂਸ਼ਣ ਸਬੰਧੀ ਚੱਲ ਰਿਹਾ ਰੇੜਕਾ ਉਸ ਸਮੇਂ ਸਪੱਸ਼ਟ ਅਤੇ ਠੱਪ ਹੋ ਗਿਆ ਜਦੋਂ ਭਾਰਤ ਦੀ ਸਰਵਉੱਚ ਅਦਾਲਤ ਨੇ ਕਿਹਾ ਕਿ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ...
Advertisement

‘ਆਪ’ ਦੇ ਮੁਲਾਜ਼ਮ ਵਿੰਗ ਦੇ ਸੀਨੀਅਰ ਵਾਈਸ ਪ੍ਰਧਾਨ ਗੁਰਮੇਲ ਸਿੰਘ ਸਿੱਧੂ ਨੇ ਕਿਹਾ ਕਿ ਦਿੱਲੀ ਪ੍ਰਦੂਸ਼ਣ ਸਬੰਧੀ ਚੱਲ ਰਿਹਾ ਰੇੜਕਾ ਉਸ ਸਮੇਂ ਸਪੱਸ਼ਟ ਅਤੇ ਠੱਪ ਹੋ ਗਿਆ ਜਦੋਂ ਭਾਰਤ ਦੀ ਸਰਵਉੱਚ ਅਦਾਲਤ ਨੇ ਕਿਹਾ ਕਿ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨ ਵੱਲੋਂ ਪਰਾਲ਼ੀ ਸਾੜਨ ਨੂੰ ਕਿਸੇ ਵੀ ਤਰ੍ਹਾਂ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਅਦਾਲਤ ਦੀ ਇਹ ਟਿੱਪਣੀ ‘ਜਦੋਂ ਕਰੋਨਾ ਦਾ ਕਾਲ ਸੀ, ਉਸ ਸਮੇਂ ਆਕਾਸ਼ ਨੀਲਾ ਕਿਉਂ ਨਜ਼ਰ ਆਉਂਦਾ ਸੀ’ ਪੰਜਾਬ ਉੱਤੇ ਲੱਗਣ ਵਾਲੇ ਸਾਰੇ ਦੋਸ਼ਾਂ ਦੇ ਜਵਾਬ ਦੇ ਦਿੰਦੀ ਹੈ।

ਇਸ ਤੋਂ ਇਲਾਵਾ ਮੁਲਾਜ਼ਮ ਵਿੰਗ ਦੇ ਜਨਰਲ ਸਕੱਤਰ ਹਰਮੰਦਰ ਸਿੰਘ ਬਰਾੜ, ਸੰਗਠਨ ਸਕੱਤਰ ਬਚਿੱਤਰ ਸਿੰਘ, ਖੁਸ਼ਿਵੰਦਰ ਸਿੰਘ ਕਪਿਲਾ, ਹਰਪਾਲ ਸਿੰਘ ਖ਼ਾਲਸਾ, ਯੂਥ ਆਗੂ ਤਰੁਨਜੀਤ ਸਿੰਘ ਮੁਹਾਲੀ, ਗੁਰਦਰਸ਼ਨ ਸਿੰਘ ਮੰਢਾਲੀ ਤੇ ਮੁਹਾਲੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਦਿੱਲੀ ਵਿੱਚ ਪ੍ਰਦੂਸ਼ਣ ਦਾ ਮੁੱਖ ਕਾਰਨ ਉੱਥੋਂ ਦੀ ਆਵਾਜਾਈ, ਸ਼ਹਿਰ ਦੀ ਰਹਿੰਦ-ਖੂੰਹਦ, ਉਸਾਰੀ ਕੰਪਨੀਆਂ ਅਤੇ ਉਦਯੋਗਾਂ ਦਾ ਪ੍ਰਦੂਸ਼ਣ ਹੀ ਹੈ। ਕਰੋਨਾ ਕਾਲ ਸਮੇਂ ਸਾਫ਼ ਹੋਏ ਮੌਸਮ ਤੋਂ ਸਪਸ਼ਟ ਹੈ ਕਿ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੀ ਪਰਾਲ਼ੀ ਨਹੀਂ ਬਲਕਿ ਰਾਜਧਾਨੀ ਦਾ ਆਪਣਾ ਹੀ ਪ੍ਰਦੂਸ਼ਣ ਹੀ ਜ਼ਿੰਮੇਵਾਰ ਹੈ।

Advertisement

ਸ੍ਰੀ ਸਿੱਧੂ ਨੇ ਦਲੀਲ ਦਿੱਤੀ ਕਿ ਪਰਾਲੀ ਸਾੜਨ ਦਾ ਸਮਾਂ ਮੁਸ਼ਕਿਲ ਨਾਲ 15-20 ਦਿਨਾਂ ਹੁੰਦਾ ਹੈ, ਉਸ ਤੋਂ ਬਾਅਦ ਵੀ ਏ ਕਿਊ ਆਈ ਦੀ ਰਿਪੋਰਟ ਅਨੁਸਾਰ ਸਾਰਾ ਸਾਲ ਵਾਤਾਵਰਨ ਦੂਸ਼ਿਤ ਕਿਉਂ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜ਼ਿੱਦਬਾਜ਼ੀ ਤੋਂ ਉੱਪਰ ਉੱਠ ਕੇ ਅਸਲੀ ਕਾਰਨਾਂ ਦੀ ਪਛਾਣ ਕਰਨੀ ਚਾਹੀਦੀ ਹੈ। ਕਿਸਾਨਾਂ ਨੂੰ ਬਿਨਾਂ ਵਜ੍ਹਾ ਦੋਸ਼ ਦੇਣਾ ਵਾਜਬ ਨਹੀਂ।

Advertisement
Show comments