ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗਿਆਨ ਜਯੋਤੀ ਸਕੂਲ ਵਿੱਚ ਇਨਵੈਸਟੀਚਰ ਸੈਰੇਮਨੀ

ਪੱਤਰ ਪ੍ਰੇਰਕ ਐੱਸਏਐੱਸ ਨਗਰ (ਮੁਹਾਲੀ), 28 ਮਈ ਇੱਥੋਂ ਦੇ ਗਿਆਨ ਜਯੋਤੀ ਗਲੋਬਲ ਸਕੂਲ ਫੇਜ਼-2 ਵਿੱਚ ਅਕਾਦਮਿਕ ਸੈਸ਼ਨ 2025-26 ਲਈ ਕਰਵਾਈ ਇਨਵੈਸਟੀਚਰ ਸੈਰੇਮਨੀ ਵਿੱਚ ਵਿਦਿਆਰਥੀਆਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ। ਸਮਾਗਮ ਦੌਰਾਨ ਨਵੇਂ ਚੁਣੇ ਗਏ ਸਕੂਲ ਕੈਬਨਿਟ ਮੈਂਬਰਾਂ ਨੇ ਸੰਸਥਾ ਦੇ...
ਇਨਵੈਸਟੀਚਰ ਸੈਰੇਮਨੀ ਵਿੱਚ ਹਿੱਸਾ ਲੈਂਦੇ ਹੋਏ ਵਿਦਿਆਰਥੀ। -ਫੋਟੋ: ਸੋਢੀ
Advertisement

ਪੱਤਰ ਪ੍ਰੇਰਕ

ਐੱਸਏਐੱਸ ਨਗਰ (ਮੁਹਾਲੀ), 28 ਮਈ

Advertisement

ਇੱਥੋਂ ਦੇ ਗਿਆਨ ਜਯੋਤੀ ਗਲੋਬਲ ਸਕੂਲ ਫੇਜ਼-2 ਵਿੱਚ ਅਕਾਦਮਿਕ ਸੈਸ਼ਨ 2025-26 ਲਈ ਕਰਵਾਈ ਇਨਵੈਸਟੀਚਰ ਸੈਰੇਮਨੀ ਵਿੱਚ ਵਿਦਿਆਰਥੀਆਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ। ਸਮਾਗਮ ਦੌਰਾਨ ਨਵੇਂ ਚੁਣੇ ਗਏ ਸਕੂਲ ਕੈਬਨਿਟ ਮੈਂਬਰਾਂ ਨੇ ਸੰਸਥਾ ਦੇ ਕਦਰਾਂ-ਕੀਮਤਾਂ ਅਤੇ ਅਨੁਸ਼ਾਸਨ ਨੂੰ ਬਰਕਰਾਰ ਰੱਖਣ ਦਾ ਪ੍ਰਣ ਲਿਆ।

ਇਸ ਦੌਰਾਨ ਮਾਨਵੀ ਨੂੰ ਹੈੱਡ ਗਰਲ ਅਤੇ ਸਿਧਾਂਤ ਨੂੰ ਹੈੱਡ ਬੁਆਏ ਨਿਯੁਕਤ ਕੀਤਾ ਗਿਆ। ਪ੍ਰਾਚੀ ਨੂੰ ਸਪੋਰਟਸ ਕੈਪਟਨ, ਰਾਣੀ ਵਿਸ਼ਵਕਰਮਾ ਨੂੰ ਕਲਚਰਲ ਕੈਪਟਨ ਚੁਣਿਆ ਗਿਆ। ਰਵਜੀਤ ਸਿੰਘ ਨੂੰ ਗਾਂਧੀ ਹਾਊਸ ਦਾ ਹਾਊਸ ਕੈਪਟਨ, ਰਸ਼ਮੀਤ ਨੂੰ ਗੋਬਿੰਦ ਹਾਊਸ ਦਾ ਕੈਪਟਨ ਚੁਣਿਆ ਗਿਆ। ਕਾਵਿਆ ਨੂੰ ਮਹਾਵੀਰ ਹਾਊਸ ਦਾ ਕੈਪਟਨ ਚੁਣਿਆ ਗਿਆ। ਡੇਲੀਸ਼ਾ ਨੂੰ ਕ੍ਰਿਸ਼ਨਾ ਹਾਊਸ ਦਾ ਕੈਪਟਨ ਚੁਣਿਆ ਗਿਆ। ਡਾਇਰੈਕਟਰ ਰਣਜੀਤ ਬੇਦੀ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਗਿਆਨ ਜੋਤ ਨੇ ਕਿਹਾ ਕਿ ਸਕੂਲ ਨੇ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਤਾਂ ਜੋ ਉਹ ਆਪਣੇ ਫ਼ਰਜ਼ ਨਿਭਾਉਂਦੇ ਹੋਏ ਸਕੂਲ ਲਈ ਇੱਕ ਮਿਸਾਲ ਕਾਇਮ ਕਰ ਸਕਣ। ਅਖੀਰ ਵਿੱਚ ਨਵ-ਨਿਯੁਕਤ ਕੌਂਸਲ ਨੂੰ ਵਧਾਈ ਦਿੰਦਿਆਂ ਉਨ੍ਹਾਂ ਦਾ ਸਨਮਾਨ ਕੀਤਾ।

Advertisement