ਕੌਮਾਂਤਰੀ ਅਲਗੋਜ਼ਾਵਾਦਕ ਕਰਮਜੀਤ ਸਿੰਘ ਬੱਗਾ ਪੰਜ ਤੱਤਾਂ ’ਚ ਵਿਲੀਨ
ਦਰਜਨਾਂ ਫ਼ਿਲਮਾਂ ਅਤੇ ਸੈਂਕੜੇ ਗੀਤਾਂ ਵਿਚ ਆਪਣੇ ਅਲਗੋਜ਼ਿਆਂ ਰਾਹੀਂ ਨਾਮਣਾ ਖੱਟ ਕੇ ਦਰਜਨਾਂ ਐਵਾਰਡ ਜਿੱਤਣ ਵਾਲੇ ਕਰਮਜੀਤ ਸਿੰਘ ਬੱਗਾ ਦੀ ਚਿਖ਼ਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਕਰਮਪ੍ਰੀਤ ਬੱਗਾ, ਧੀ ਪਰਕਰਮ ਤੇ ਨੂੰਹ ਸ਼ੀਤਲ ਨੇ ਵਿਖਾਈ।
ਇਸ ਮੌਕੇ ਉੱਘੇ ਸਾਹਿਤਕਾਰ ਮਨਮੋਹਨ ਸਿੰਘ ਦਾਊਂ, ਪ੍ਰੋਫੈਸਰ ਜਸਪਾਲ ਜੱਸੀ, ਮਲਕੀਤ ਸਿੰਘ ਨਾਗਰਾ, ਅਦਾਕਾਰ ਸ਼ਿਵੰਦਰ ਮਾਹਲ, ਸਤਵਿੰਦਰ ਸਿੰਘ ਮੜੌਲਵੀ, ਮਲਕੀਤ ਸਿੰਘ ਔਜਲਾ, ਨਰਿੰਦਰ ਅਬਰਾਵਾਂ, ਕੁਲਬੀਰ ਸਿੰਘ ਸੈਣੀ, ਲੋਕ ਗਾਇਕ ਗੁਰਿੰਦਰ ਗੈਰੀ, ਗਾਇਕਾ ਮੰਨਤ ਬਾਜਵਾ, ਗੀਤਕਾਰ ਸੰਮੀ ਟੱਪਰੀਆਂ ਵਾਲਾ, ਅਦਾਕਾਰ ਬਨਿੰਦਰ ਬਨੀ, ਗਾਇਕ ਕੁਲਦੀਪ ਤੂਰ, ਸੁਖਦੀਪ ਸਿੰਘ ਨਵਾਂ ਸਹਿਰ, ਲਖਬੀਰ ਸਿੰਘ ਲੱਖੀ, ਸਵਰਨ ਚੰਨੀ, ਇਪਟਾ ਤੋਂ ਬਲਕਾਰ ਸਿੱਧੂ, ਭੁਪਿੰਦਰ ਬਲਿੰਗ, ਅਦਾਕਾਰ ਨਰਿੰਦਰ ਸਿੰਘ ਨੀਨਾ, ਪਰਮਿੰਦਰ ਸਿੰਘ ਲੌਂਗੀਆ, ਧਨਵੰਤ ਸਿੰਘ ਛਿੰਦਾ, ਅਮਨਦੀਪ ਸਿੰਘ ਅੰਮੂ, ਵੀਡੀਓ ਡਾਇਰੈਕਟਰ ਗੱਗੀ ਸਿੰਘ, ਅਦਾਕਾਰ ਤੇ ਨਿਰਦੇਸ਼ਕ ਰਤਨ ਔਲਖ, ਡਾ.ਸੁਦਾਗਰ ਸਿੰਘ, ਅੰਮ੍ਰਿਤਪਾਲ ਸਿੰਘ, ਪਰਮਜੀਤ ਸਿੰਘ ਪੱਲੂ (ਪਫਟਾ), ਧਿਆਨ ਸਿੰਘ ਕਾਹਲੋਂ, ਲੋਕ ਗਾਇਕ ਹਰਦੀਪ, ਅਦਾਕਾਰ ਦਰਸ਼ਨ ਔਲਖ, ਅਦਾਕਾਰਾ ਸੁਖਬੀਰ ਪਾਲ ਕੌਰ, ਹਰਕੀਰਤ ਪਾਲ, ਮਨਦੀਪ ਸਿੰਘ, ਲੋਕ ਗਇਕ ਗੈਰੀ ਗਿੱਲ, ਗੋਪਾਲ ਸ਼ਰਮਾ, ਦਵਿੰਦਰ ਜੁਗਨੀ,ਪ੍ਰਵੀਨ ਕੁਮਾਰ ਸਮੇਤ ਸੰਗੀਤ ਤੇ ਕਲਾ ਨਾਲ ਜੁੜਿਆਂ ਹੋਰ ਬਹੁਤ ਸਾਰੀਆਂ ਸਖ਼ਸ਼ੀਅਤਾਂ ਹਾਜ਼ਰ ਸਨ।