ਵਿਦਿਆਰਥੀਆਂ ਲਈ ਇੰਡਕਸ਼ਨ ਪ੍ਰੋਗਰਾਮ
ਪੰਜਾਬ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਅਲੌੜ ਨੇ ਚੇਅਰਮੈਨ ਨਰੇਸ਼ ਕੁਮਾਰ ਅਗਰਵਾਲ, ਕਾਰਜਕਾਰੀ ਨਿਰਦੇਸ਼ਕ ਕੁਲਦੀਪ ਸਿੰਘ ਸੇਖੋਂ ਅਤੇ ਡੀਨ ਅਕਾਦਮਿਕ ਅਮਿਤ ਕਪੂਰ ਦੀ ਅਗਵਾਈ ਹੇਠ ਬੀਸੀਏ, ਬੀਬੀਏ, ਬੀਟੀਟੀਐੱਮ ਅਤੇ ਬੀਐੱਸਸੀ ਫੂਡ ਟੈਕਨਾਲੋਜੀ ਦੇ ਪਹਿਲੇ ਸਮੈਸਟਰ ਦੇ ਵਿਦਿਆਰਥੀਆਂ ਲਈ 15 ਦਿਨਾਂ...
Advertisement
ਪੰਜਾਬ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਅਲੌੜ ਨੇ ਚੇਅਰਮੈਨ ਨਰੇਸ਼ ਕੁਮਾਰ ਅਗਰਵਾਲ, ਕਾਰਜਕਾਰੀ ਨਿਰਦੇਸ਼ਕ ਕੁਲਦੀਪ ਸਿੰਘ ਸੇਖੋਂ ਅਤੇ ਡੀਨ ਅਕਾਦਮਿਕ ਅਮਿਤ ਕਪੂਰ ਦੀ ਅਗਵਾਈ ਹੇਠ ਬੀਸੀਏ, ਬੀਬੀਏ, ਬੀਟੀਟੀਐੱਮ ਅਤੇ ਬੀਐੱਸਸੀ ਫੂਡ ਟੈਕਨਾਲੋਜੀ ਦੇ ਪਹਿਲੇ ਸਮੈਸਟਰ ਦੇ ਵਿਦਿਆਰਥੀਆਂ ਲਈ 15 ਦਿਨਾਂ ਦਾ ਇੰਡਕਸ਼ਨ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦਾ ਉਦਘਾਟਨ ਕਾਰਜਕਾਰੀ ਨਿਰਦੇਸ਼ਕ ਕੁਲਦੀਪ ਸਿੰਘ ਸੇਖੋਂ, ਡੀਨ ਅਕਾਦਮਿਕ ਅਮਿਤ ਕਪੂਰ ਅਤੇ ਵਿਭਾਗ ਮੁਖੀ ਵੰਦਨਾ ਗਰਗ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ। ਸ੍ਰੀ ਸੇਖੋਂ ਨੇ ਸਾਰੇ ਨਵੇਂ ਵਿਦਿਆਰਥੀਆਂ ਨੂੰ ਸੰਸਥਾ ਦੇ ਨਿਯਮਾਂ ਦੀ ਪਾਲਣਾ ਕਰਨ ’ਤੇ ਜ਼ੋਰ ਦਿੱਤਾ।
Advertisement
Advertisement