ਯੂਨੀਵਰਸਿਟੀ ਵਿੱਚ ਇੰਡਕਸ਼ਨ ਪ੍ਰੋਗਰਾਮ
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵਿਚ ਯੂਨੀਵਰਸਿਟੀ ਸਕੂਲ ਆਫ਼ ਲਾਅ ਵੱਲੋਂ ਪੰਜ ਰੋਜ਼ਾ ‘ਨਿਆਂ ਦੀ ਸ਼ੁਰੂਆਤ ਇੱਥੇ: ਕਾਨੂੰਨ ਵਿਭਾਗ ਇੰਡਕਸ਼ਨ 2025’ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿਚ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਸ਼ੋਕ...
Advertisement
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵਿਚ ਯੂਨੀਵਰਸਿਟੀ ਸਕੂਲ ਆਫ਼ ਲਾਅ ਵੱਲੋਂ ਪੰਜ ਰੋਜ਼ਾ ‘ਨਿਆਂ ਦੀ ਸ਼ੁਰੂਆਤ ਇੱਥੇ: ਕਾਨੂੰਨ ਵਿਭਾਗ ਇੰਡਕਸ਼ਨ 2025’ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿਚ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਸ਼ੋਕ ਕੁਮਾਰ ਚੌਹਾਨ ਨੇ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਭਾਗ ਮੁਖੀ ਤੇ ਡੀਨ ਪ੍ਰੋਫੈਸਰ (ਡਾ.) ਅਮਿਤਾ ਕੌਸ਼ਲ ਨੇ ਨੈਤਿਕ ਤੇ ਸਮਰੱਥ ਕਾਨੂੰਨੀ ਪੇਸ਼ੇਵਰ ਮੁਹਾਰਤ ਲਈ ਸੰਸਥਾ ਦੇ ਸਮਰਪਣ ’ਤੇ ਜ਼ੋਰ ਦਿੱਤਾ। ਵਾਈਸ ਚਾਂਸਲਰ ਪ੍ਰੋ. (ਡਾ.) ਪ੍ਰਿਤਪਾਲ ਸਿੰਘ ਨੇ ਮੁੱਲ-ਅਧਾਰਤ ਕਾਨੂੰਨੀ ਸਿੱਖਿਆ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਸਹਾਇਕ ਰੱਖਿਆ ਸਲਾਹਕਾਰ ਪਰਵੀਨ ਨੇ ਵੱਖ-ਵੱਖ ਸਕੀਮਾਂ ਬਾਰੇ ਚਾਨਣਾ ਪਾਇਆ। ਸਹਾਇਕ ਪ੍ਰੋਫ਼ੈਸਰ ਡਾ. ਨਵਨੀਤ ਕੌਰ ਨੇ ਧੰਨਵਾਦ ਕੀਤਾ।
Advertisement
Advertisement