ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਇੰਡੀਗੋ ਸੰਕਟ: ਦਿੱਲੀ ਹਵਾਈ ਅੱਡੇ ’ਤੇ ਅੱਜ ਹਾਲਾਤ ਆਮ ਵਾਂਗ ਹੋਣ ਦੇ ਆਸਾਰ

ਦਿੱਲੀ ਹਵਾੲੀ ਅੱਡਾ ਪ੍ਰਬੰਧਨ ਵਲੋਂ ਅੈਡਵਾਇਜ਼ਰੀ ਜਾਰੀ; ਸਪਾੲੀਸਜੈੱਟ ਨੇ ਦਿੱਲੀ ਤੋਂ ਹੋਰ ੳੁਡਾਣਾਂ ਸ਼ੁਰੂ ਕੀਤੀਆਂ; ਭਾਰਤੀ ਰੇਲਵੇ ਅੱਠ ਵਿਸ਼ੇਸ਼ ਰੇਲ ਗੱਡੀਆਂ ਚਲਾਏਗੀ
Advertisement

ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੂੰ ਪਾਇਲਟਾਂ ਤੇ ਸਟਾਫ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਇਸ ਏਅਰਲਾਈਨ ਨੇ ਸ਼ੁੱਕਰਵਾਰ ਨੂੰ ਇੱਕ ਦਿਨ ਵਿੱਚ 1,000 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਸਨ। ਇਸ ਦਰਮਿਆਨ ਅੱਜ ਦਿੱਲੀ ਹਵਾਈ ਅੱਡਾ ਪ੍ਰਬੰਧਨ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਏਅਰਲਾਈਨ ਦਾ ਕੰਮਕਾਜ ਅੱਜ ਸ਼ਨਿਚਰਵਾਰ ਨੂੰ ਸਥਿਰ ਹੋਣ ਦੀ ਸੰਭਾਵਨਾ ਹੈ।

Advertisement

ਦੂਜੇ ਪਾਸੇ ਭਾਰਤੀ ਰੇਲਵੇ ਤੇ ਏਅਰਲਾਈਨ ਕੰਪਨੀ ਸਪਾਈਸ ਜੈਟ ਨੇ ਐਲਾਨ ਕੀਤਾ ਹੈ ਕਿ ਉਹ ਦੋਵੇਂ ਇਸ ਸੰਕਟ ਦੇ ਮੱਦੇਨਜ਼ਰ ਵਿਸ਼ੇਸ਼ ਸੇਵਾਵਾਂ ਸ਼ੁਰੂ ਕਰਨਗੇ। ਭਾਰਤੀ ਰੇਲਵੇ ਨੇ ਕਿਹਾ ਹੈ ਕਿ ਉਹ 6 ਤੋਂ 12 ਦਸੰਬਰ ਦਰਮਿਆਨ ਵੱਖ ਵੱਖ ਰੂਟਾਂ ’ਤੇ 8 ਵਿਸ਼ੇਸ਼ ਰੇਲ ਗੱਡੀਆਂ ਚਲਾਏਗੀ ਤਾਂ ਕਿ ਯਾਤਰੀਆਂ ਦੀ ਇਕਦਮ ਵਧੀ ਗਿਣਤੀ ਨੂੰ ਨਿਯਮਤ ਕੀਤਾ ਜਾ ਸਕੇ। ਦੂਜੇ ਪਾਸੇ ਸਪਾਈਸ ਜੈਟ ਨੇ ਐਕਸ ’ਤੇ ਪੋਸਟ ਪਾ ਕੇ ਕਿਹਾ ਹੈ ਕਿ ਉਹ ਦਿੱਲੀ ਹਵਾਈ ਅੱੜੇ ’ਤੇ ਮਚੀ ਹੋਈ ਹਫੜਾ ਦਫੜੀ ਨੂੰ ਘੱਟ ਕਰਨ ਲਈ 6 ਦਸੰਬਰ ਨੂੰ ਵਿਸ਼ੇਸ਼ ਉਡਾਣਾਂ ਚਲਾਏਗਾ ਜਿਸ ਸਬੰਧੀ ਸਪਾਈਸਜੈਟ ਨੇ ਉਡਾਣਾਂ ਦੇ ਵੇਰਵੇ ਵੀ ਜਾਰੀ ਕੀਤੇ ਹਨ ਪਰ ਸੋਸ਼ਲ ਮੀਡੀਆ ’ਤੇ ਪਾਈ ਪੋਸਟ ’ਤੇ ਯਾਤਰੀਆਂ ਨੇ ਵੀ ਆਪਣਾ ਗੁੱਸਾ ਜ਼ਾਹਰ ਕੀਤਾ ਹੈ।

ਇਕ ਯਾਤਰੀ ਨੇ ਲਿਖਿਆ ਹੈ ਕਿ ਸਪਾਈਸਜੈਟ ਦੀਆਂ ਇਹ ਉਡਾਣਾਂ ਪਹਿਲਾਂ ਹੀ ਚਲ ਰਹੀਆਂ ਹਨ ਤੇ ਅਜਿਹਾ ਕਰ ਕੇ ਯਾਤਰੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਇੰਡੀਗੋ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਪੀਟਰ ਐਲਬਰਸ ਨੇ ਕਿਹਾ ਸੀ ਕਿ ਏਅਰਲਾਈਨ ਨੂੰ ਉਮੀਦ ਹੈ ਕਿ ਸ਼ਨਿਚਰਵਾਰ ਨੂੰ 1,000 ਤੋਂ ਘੱਟ ਉਡਾਣਾਂ ਰੱਦ ਹੋਣਗੀਆਂ ਅਤੇ ਸਥਿਤੀ 10-15 ਦਸੰਬਰ ਦੇ ਵਿਚਕਾਰ ਆਮ ਹੋਣ ਦੀ ਸੰਭਾਵਨਾ ਹੈ।

ਐਲਬਰਸ ਨੇ ਇੱਕ ਵੀਡੀਓ ਸੰਦੇਸ਼ ਵਿੱਚ ਇਸ ਗੜਬੜੀ ਕਾਰਨ ਯਾਤਰੀਆਂ ਨੂੰ ਹੋਈ ਵੱਡੀ ਅਸੁਵਿਧਾ ਲਈ ਮੁਆਫੀ ਮੰਗਦਿਆਂ ਕਿਹਾ, “ਅਫਸੋਸ ਦੀ ਗੱਲ ਹੈ ਕਿ ਪਿਛਲੇ ਕੁਝ ਦਿਨਾਂ ਦੇ ਸ਼ੁਰੂਆਤੀ ਉਪਾਅ ਕਾਫੀ ਨਹੀਂ ਸਾਬਤ ਹੋਏ। ਇਸ ਲਈ ਅਸੀਂ ਆਪਣੇ ਸਾਰੇ ਸਿਸਟਮਾਂ ਅਤੇ ਸਮਾਂ-ਸਾਰਣੀਆਂ ਨੂੰ ਰੀਬੂਟ ਕਰਨ ਦਾ ਫੈਸਲਾ ਕੀਤਾ, ਜਿਸ ਦੇ ਨਤੀਜੇ ਵਜੋਂ ਹੁਣ ਤੱਕ ਦੀਆਂ ਸਭ ਤੋਂ ਵੱਧ ਉਡਾਣਾਂ ਰੱਦ ਹੋਈਆਂ ਪਰ ਕੱਲ੍ਹ ਤੋਂ ਸ਼ੁਰੂ ਹੋਣ ਵਾਲੇ ਅਗਾਂਹਵਧੂ ਸੁਧਾਰਾਂ ਲਈ ਇਹ ਜ਼ਰੂਰੀ ਸੀ।” ਐਲਬਰਸ ਨੇ ਕਿਹਾ ਸੀ, “ਇਨ੍ਹਾਂ ਕਾਰਵਾਈਆਂ ਨਾਲ, ਅਸੀਂ ਉਮੀਦ ਕਰਦੇ ਹਾਂ ਕਿ ਸ਼ਨਿਚਰਵਾਰ 1,000 ਤੋਂ ਘੱਟ ਉਡਾਣਾਂ ਰੱਦ ਹੋਣਗੀਆਂ। ਡੀ.ਜੀ.ਸੀ.ਏ. (DGCA) ਦੁਆਰਾ ਖਾਸ ਐਫ.ਡੀ.ਟੀ.ਐਲ. (FDTL) ਲਾਗੂ ਕਰਨ ਵਿੱਚ ਰਾਹਤ ਪ੍ਰਦਾਨ ਕਰਨਾ ਬਹੁਤ ਮਦਦਗਾਰ ਹੈ।”

ਹਵਾਬਾਜ਼ੀ ਰੈਗੂਲੇਟਰ ਡੀ.ਜੀ.ਸੀ.ਏ. ਨੇ ਨਵੇਂ ਫਲਾਈਟ ਡਿਊਟੀ ਟਾਈਮ ਲਿਮਿਟੇਸ਼ਨਜ਼ (FDTL) ਨਿਯਮਾਂ ਨੂੰ ਲਾਗੂ ਕਰਨ ’ਤੇ ਰੋਕ ਲਗਾ ਦਿੱਤੀ ਹੈ, ਅਤੇ ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਦੇ ਦੂਜੇ ਪੜਾਅ ਦੀ ਯੋਜਨਾਬੰਦੀ ਵਿੱਚ ਕਮੀਆਂ ਮੌਜੂਦਾ ਉਡਾਣ ਗੜਬੜੀਆਂ ਦੇ ਮੁੱਖ ਕਾਰਕਾਂ ਵਿੱਚੋਂ ਇੱਕ ਹਨ।

ਦੱਸ ਦਈਏ ਕਿ ਇੰਡੀਗੋ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਹੈ ਅਤੇ ਆਮ ਤੌਰ ’ਤੇ ਰੋਜ਼ਾਨਾ ਲਗਭਗ 2,300 ਉਡਾਣਾਂ ਦਾ ਸੰਚਾਲਨ ਕਰਦੀ ਹੈ।

 

Advertisement
Tags :
#IndiGo #SpiceJet #FlightCancellations #SpecialTrains #DelhiAirport#IndigoCrisis #AviationNews #TravelAlert #IndianRailways#IndigoCrisis #IndiGo #FlightCancellations #PilotShortage #SpiceJet #IndianRailways #DelhiAirport #AviationNews #TravelAlert #SpecialTrains#PilotShortage #AviationCrisisIndia #RailTravel #PassengerRights #AirTravel
Show comments