ਭਾਰਤੀ ਸਾਹਿਤਕ ਸਿਧਾਂਤ ਵਰਕਸ਼ਾਪ ਸ਼ੁਰੂ
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵੱਲੋਂ ‘ਭਾਰਤੀ ਦ੍ਰਿਸ਼ਟੀਕੋਣ ਤੋਂ ਸਾਹਿਤਕ ਸਿਧਾਂਤ’ ਵਿਸ਼ੇ ’ਤੇ ਇੱਕ ਹਫ਼ਤੇ ਦੀ ਵਰਕਸ਼ਾਪ ਸ਼ੁਰੂ ਕੀਤੀ ਗਈ। ਵਿਭਾਗ ਮੁਖੀ ਡਾ. ਅੰਕਦੀਪ ਕੌਰ ਨੇ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ। ਪਹਿਲੇ ਸੈਸ਼ਨ ਵਿੱਚ ਡਾ. ਸੁਸ਼ੀਲ ਕੁਮਾਰ,...
Advertisement
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵੱਲੋਂ ‘ਭਾਰਤੀ ਦ੍ਰਿਸ਼ਟੀਕੋਣ ਤੋਂ ਸਾਹਿਤਕ ਸਿਧਾਂਤ’ ਵਿਸ਼ੇ ’ਤੇ ਇੱਕ ਹਫ਼ਤੇ ਦੀ ਵਰਕਸ਼ਾਪ ਸ਼ੁਰੂ ਕੀਤੀ ਗਈ। ਵਿਭਾਗ ਮੁਖੀ ਡਾ. ਅੰਕਦੀਪ ਕੌਰ ਨੇ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ। ਪਹਿਲੇ ਸੈਸ਼ਨ ਵਿੱਚ ਡਾ. ਸੁਸ਼ੀਲ ਕੁਮਾਰ, ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਨੇ ‘ਮਨੁੱਖੀ ਵਿਸ਼ਿਆਂ ਦੇ ਅੰਤਰ-ਵਿਸ਼ਯਕ ਦ੍ਰਿਸ਼ਟੀਕੋਣ’ ਬਾਰੇ ਵਿਚਾਰ ਸਾਂਝੇ ਕੀਤੇ। ਪੰਜਾਬੀ ਯੂਨੀਵਰਸਿਟੀ ਦੇ ਸਹਾਇਕ ਪ੍ਰੋਫ਼ੈਸਰ ਡਾ. ਅਜੈ ਵਰਮਾ ਅਤੇ ਭਾਰਤੀ ਗਿਆਨ ਪ੍ਰਣਾਲੀ ਦੇ ਕਨਵੀਨਰ ਡਾ. ਹਰਦੇਵ ਸਿੰਘ ਨੇ ਸੰਬੋਧਨ ਕੀਤਾ। ਉਪ ਕੁਲਪਤੀ ਪ੍ਰੋ. (ਡਾ.) ਪਰਿਤ ਪਾਲ ਸਿੰਘ ਅਤੇ ਡੀਨ ਅਕਾਦਮਿਕ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਨੇ ਅੰਗਰੇਜ਼ੀ ਵਿਭਾਗ ਨੇ ਉਪਰਾਲੇ ਦੀ ਸ਼ਲਾਘਾ ਕੀਤੀ। ਡਾ. ਅੰਕਦੀਪ ਕੌਰ ਅੱਟਵਾਲ, ਡਾ. ਬਲਜੀਤ ਕੌਰ ਆਨੰਦ, ਮਿਸ ਜਸਪ੍ਰੀਤ ਕੌਰ, ਮਿਸ ਪਰਮਿੰਦਰ ਕੌਰ, ਡਾ. ਹਰਦੇਵ ਸਿੰਘ ਅਤੇ ਵਿਭਾਗ ਦੇ ਹੋਰ ਅਧਿਆਪਕਾਂ ਨੇ ਮਹਿਮਾਨ ਵਿਦਵਾਨਾਂ ਦਾ ਸਨਮਾਨ ਕੀਤਾ।
Advertisement
