ਭਾਰਤ ਯੂਕੇ ਮੁਕਤ ਵਪਾਰ ਸਮਝੌਤਾ ਇਤਿਹਾਸਕ: ਅਮਨ ਗਰੇਵਾਲ
India-UK FTA: ਚੰਡੀਗੜ੍ਹ ਵਿੱਚ ਯੂਕੇ ਦੇ ਕਾਰਜਕਾਰੀ ਡਿਪਟੀ ਹਾਈ ਕਮਿਸ਼ਨਰ ਅਮਨ ਗਰੇਵਾਲ ਨੇ ਕਿਹਾ ਕਿ ਭਾਰਤ ਅਤੇ ਯੂਕੇ ਵਿਚਕਾਰ ਮੁਕਤ ਵਪਾਰ ਸਮਝੌਤਾ ਇੱਕ ਇਤਿਹਾਸਕ ਸਮਝੌਤਾ ਹੈ। ਉਨ੍ਹਾਂ ਇਸ ਨੂੰ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਵਪਾਰ ਸਮਝੌਤਾ ਅਤੇ...
Advertisement
India-UK FTA: ਚੰਡੀਗੜ੍ਹ ਵਿੱਚ ਯੂਕੇ ਦੇ ਕਾਰਜਕਾਰੀ ਡਿਪਟੀ ਹਾਈ ਕਮਿਸ਼ਨਰ ਅਮਨ ਗਰੇਵਾਲ ਨੇ ਕਿਹਾ ਕਿ ਭਾਰਤ ਅਤੇ ਯੂਕੇ ਵਿਚਕਾਰ ਮੁਕਤ ਵਪਾਰ ਸਮਝੌਤਾ ਇੱਕ ਇਤਿਹਾਸਕ ਸਮਝੌਤਾ ਹੈ। ਉਨ੍ਹਾਂ ਇਸ ਨੂੰ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਵਪਾਰ ਸਮਝੌਤਾ ਅਤੇ ਯੂਰਪੀ ਸੰਘ ਤੋਂ ਵੱਖ ਹੋਣ ਮਗਰੋਂ ਯੂਕੇ ਲਈ ਸਭ ਤੋਂ ਅਹਿਮ ਆਰਥਿਕ ਸਮਝੌਤਾ ਦੱਸਿਆ। ਗਰੇਵਾਲ ਨੇ ਕਿਹਾ ਕਿ ਇਹ ਸਮਝੌਤਾ ਦੋਵਾਂ ਦੇਸ਼ਾਂ ਲਈ ਫਾਇਦੇਮੰਦ ਹੈ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਨਾਲ ਬਰਤਾਨਵੀ ਅਰਥਚਾਰੇ ਨੂੰ 4.8 ਬਿਲੀਅਨ ਪੌਂਡ ਦਾ ਫਾਇਦਾ ਹੋਵੇਗਾ। ਭਾਰਤ ਨਾਲ ਸਾਲਾਨਾ 25.5 ਬਿਲੀਅਨ ਪੌਂਡ ਦਾ ਵਪਾਰ ਵਧੇਗਾ।
ਉਨ੍ਹਾਂ ਕਿਹਾ ਕਿ ਭਾਰਤ 2028 ਤੱਕ ਵਿਸ਼ਵ ਦਾ ਤੀਜਾ ਸਭ ਤੋਂ ਵੱਡੀ ਅਰਥਚਾਰਾ ਬਣ ਸਕਦਾ ਹੈ ਅਤੇ ਦੋਵਾਂ ਮੁਲਕਾਂ ਦਰਮਿਆਨ ਇਸ ਸਮਝੌਤੇ ਨਾਲ ਯੂਕੇ ਦੇ ਕਾਰੋਬਾਰਾਂ ਵਿਚ ਵੀ ਤੇਜ਼ੀ ਆਏਗੀ ਤੇ ਅਰਚਥਾਰੇ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਅੱਜ ਦੇ ਬੇਯਕੀਨੀ ਵਾਲੇ ਮਾਹੌਲ ਵਿੱਚ ਇਹ ਸੌਦਾ ਵਪਾਰੀਆਂ ਨੂੰ ਵਿਸ਼ਵਾਸ ਦਿੰਦਾ ਹੈ।
ਗਰੇਵਾਲ ਨੇ ਯੂਕੇ ਅਤੇ ਉੱਤਰੀ ਭਾਰਤੀ ਰਾਜਾਂ ਵਿਚਕਾਰ ਵਧ ਰਹੇ ਵਪਾਰਕ ਸਬੰਧਾਂ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜ ਸਾਲਾਂ ਵਿੱਚ ਯੂਕੇ ਸਰਕਾਰ ਦੇ ਕਾਰੋਬਾਰ ਅਤੇ ਵਪਾਰ ਵਿਭਾਗ (ਡੀਬੀਟੀ) ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਤੋਂ 50 ਮਿਲੀਅਨ ਪੌਂਡ ਤੋਂ ਵੱਧ ਦੇ ਨਿਵੇਸ਼ ਨੂੰ ਯੂਕੇ ਵਿੱਚ ਭੇਜਣ ਵਿੱਚ ਮਦਦ ਕੀਤੀ ਹੈ, ਜਿਸ ਨਾਲ 500 ਤੋਂ ਵੱਧ ਨੌਕਰੀਆਂ ਪੈਦਾ ਹੋਈਆਂ ਹਨ।
ਗਰੇਵਾਲ ਨੇ ਕਿਹਾ ਕਿ ਹਾਲੀਆ ਸਾਲਾਂ ਵਿੱਚ ਚੰਡੀਗੜ੍ਹ, ਮੁਹਾਲੀ, ਲੁਧਿਆਣਾ ਅਤੇ ਜਲੰਧਰ ਦੀਆਂ ਬਹੁਤ ਸਾਰੀਆਂ ਕੰਪਨੀਆਂ ਨੇ ਯੂਕੇ ਵਿੱਚ ਆਪਣਾ ਕੰਮ ਸ਼ੁਰੂ ਕੀਤਾ ਹੈ। ਗਰੇਵਾਲ ਨੇ ਕਿਹਾ ਕਿ ਹਰਿਆਣਾ ਵਿੱਚ ਯੂਕੇ ਸਰਕਾਰ ਦੇ ਸਹਿਯੋਗ ਨਾਲ ਵਾਢੀ ਤੋਂ ਬਾਅਦ ਪ੍ਰਬੰਧਨ ਅਤੇ ਸਾਫ਼ ਕੋਲਡ ਚੇਨ ਨਾਲ ਸਬੰਧਤ ਪ੍ਰਾਜੈਕਟ ਚਲਾਇਆ ਜਾ ਰਿਹਾ ਹੈ, ਜਿਸ ਦਾ ਮੁੱਖ ਮਕਸਦ ਭੋਜਨ ਦੀ ਬਰਬਾਦੀ ਨੂੰ ਘਟਾਉਣਾ ਅਤੇ ਟਿਕਾਊ ਖੇਤੀ ਅਭਿਆਸਾਂ ਨੂੰ ਉਤਸ਼ਾਹਿਤ ਕਰਨਾ ਹੈ।ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਇੱਕ ਬ੍ਰਿਟਿਸ਼ ਨਿਵੇਸ਼ਕ ਨੇ ਖਾਣ ਲਈ ਤਿਆਰ ਮਸਾਲਿਆਂ ਦੇ ਮਿਸ਼ਰਣਾਂ ਲਈ ਇੱਕ ਨਵੀਂ ਨਿਰਮਾਣ ਇਕਾਈ ਸਥਾਪਤ ਕਰਨ ਲਈ ਇੱਕ ਸਥਾਨਕ ਫਰਮ ਨਾਲ ਭਾਈਵਾਲੀ ਕੀਤੀ ਹੈ।
Advertisement