ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਿੱਜੀ ਪਬਲਿਸ਼ਰਾਂ ਦੀਆਂ ਪੁਸਤਕਾਂ ਤੇ ਸਟੇਸ਼ਟਰੀ ਦੀਆਂ ਕੀਮਤਾਂ ’ਚ ਵਾਧਾ

ਵੀਹ ਫੀਸਦੀ ਤੱਕ ਹੋਇਆ ਵਾਧਾ; ਐੱਨਸੀਈਆਰਟੀ ਦੀਆਂ ਪੁਸਤਕਾਂ ਸਸਤੀਆਂ ਹੋਈਆਂ; ਕੀਮਤਾਂ ਵਧਣ ਕਾਰਨ ਬੱਚਿਆਂ ਦੇ ਮਾਪਿਆਂ ਵਿੱਚ ਰੋਸ
Advertisement
ਸੁਖਵਿੰੰਦਰ ਪਾਲ ਸੋਢੀ

ਚੰਡੀਗੜ੍ਹ,11 ਮਾਰਚ

Advertisement

ਯੂਟੀ ਦੇ ਸਕੂਲਾਂ ਵਿੱਚ ਨਵਾਂ ਸੈਸ਼ਨ ਪਹਿਲੀ ਅਪਰੈਲ ਤੋਂ ਸ਼ੁਰੂ ਹੋਣ ਵਾਲਾ ਹੈ ਤੇ ਇਸ ਵਾਰ ਮਾਪਿਆਂ ਨੂੰ ਪੁਸਤਕਾਂ ਦੀ ਖ਼ਰੀਦਦਾਰੀ ਲਈ ਜੇਬ ਢਿੱਲੀ ਕਰਨੀ ਪਵੇਗੀ ਕਿਉਂਕਿ ਨਿੱਜੀ ਪਬਲਿਸ਼ਰਾਂ ਨੇ ਆਪਣੀਆਂ ਪੁਸਤਕਾਂ ਦੇ ਰੇਟ ਵੀਹ ਫੀਸਦੀ ਤਕ ਵਧਾ ਦਿੱਤੇ ਹਨ। ਚੰਡੀਗੜ੍ਹ ਤੇ ਮੁਹਾਲੀ ਦੀਆਂ ਦੁਕਾਨਾਂ ਤੋਂ ਹਾਸਲ ਕੀਤੀ ਜਾਣਕਾਰੀ ਅਨੁਸਾਰ ਹਰ ਜਮਾਤ ਦੀਆਂ ਨਿੱਜੀ ਪਬਲਿਸ਼ਰਾਂ ਦੀਆਂ ਪੁਸਤਕਾਂ ਪਿਛਲੇ ਸਾਲ ਦੇ ਮੁਕਾਬਲੇ ਵਧ ਗਈਆਂ ਹਨ। ਦੂਜੇ ਪਾਸੇ ਐੱਨਸੀਈਆਰਟੀ ਦੀਆਂ ਪੁਸਤਕਾਂ ਦੇ ਰੇਟਾਂ ਵਿੱਚ ਜ਼ਿਕਰਯੋਗ ਕਮੀ ਆਈ ਹੈ। ਜਾਣਕਾਰੀ ਅਨੁਸਾਰ ਐੱਨਸੀਈਆਰਟੀ ਨੇ ਕਾਗਜ਼ ਦੇ ਰੇਟ ਘਟਣ ਕਾਰਨ ਪੁਸਤਕਾਂ ਦੀਆਂ ਕੀਮਤਾਂ ਵੀ ਘਟਾ ਦਿੱਤੀਆਂ ਹਨ। ਇਸ ਵੇਲੇ ਨੌਵੀਂ ਜਮਾਤ ਦੀ ਗਣਿਤ ਦੀ ਪੁਸਤਕ 110 ਰੁਪਏ ਵਿੱਚ ਮਿਲ ਰਹੀ ਹੈ ਜਦਕਿ ਪਿਛਲੇ ਸਾਲ ਇਸ ਪੁਸਤਕ ਦੀ ਕੀਮਤ 155 ਰੁਪਏ ਸੀ। ਦਸਵੀਂ ਜਮਾਤ ਦੀ ਗਣਿਤ ਦੀ ਪੁਸਤਕ ਇਸ ਵੇਲੇ 120 ਰੁਪਏ ਵਿੱਚ ਮਿਲ ਰਹੀ ਹੈ ਜੋ ਪਿਛਲੇ ਸਾਲ 170 ਰੁਪਏ ਦੀ ਸੀ। ਇਸ ਤੋਂ ਇਲਾਵਾ ਵਿਗਿਆਨ ਦੀ ਨੌਵੀਂ ਤੇ ਦਸਵੀਂ ਜਮਾਤ ਦੀ ਪੁਸਤਕ ਇਸ ਸਾਲ ਕ੍ਰਮਵਾਰ 125 ਤੇ 160 ਰੁਪਏ ਵਿਚ ਮਿਲ ਰਹੀ ਹੈ ਜਦਕਿ ਪਿਛਲੇ ਸਾਲ ਇਨ੍ਹਾਂ ਦੀ ਕੀਮਤ ਕ੍ਰਮਵਾਰ 155 ਤੇ 210 ਰੁਪਏ ਸੀ। ਇਸ ਸਾਲ ਨੌਵੀਂ ਜਮਾਤ ਦੀ ਇਤਿਹਾਸ ਦੀ ਪੁਸਤਕ 100 ਰੁਪਏ ਦੀ ਮਿਲ ਰਹੀ ਹੈ ਜੋ ਕਿ ਪਿਛਲੇ ਸਾਲ 125 ਰੁਪਏ ਦੀ ਸੀ। ਹੈਪੀ ਬੁੱਕ ਡਿੱਪੂ ਸੈਕਟਰ-22 ਦੇ ਮਾਲਕ ਆਨੰਦ ਨੇ ਦੱਸਿਆ ਕਿ ਇਸ ਸਾਲ ਐੱਨਸੀਈਆਰਟੀ ਦੀਆਂ ਪੁਸਤਕਾਂ ਪਿਛਲੇ ਸਾਲ ਦੇ ਮੁਕਾਬਲੇ ਸਸਤੀਆਂ ਹੋਈਆਂ ਹਨ ਪਰ ਨਿੱਜੀ ਪਬਲਿਸ਼ਰਾਂ ਨੇ ਆਪਣੀਆਂ ਪੁਸਤਕਾਂ ਦੇ ਰੇਟ ਵੀਹ ਫੀਸਦੀ ਤਕ ਵਧਾ ਦਿੱਤੇ ਹਨ।

\Bਐੱਨਸੀਈਆਰਟੀ ਦਾ ਹੋਰ ਡਿੱਪੂ ਖੋਲ੍ਹਣ ਦੀ ਮੰਗ\B

ਇਸ ਵੇਲੇ ਸ਼ਹਿਰ ਵਿੱਚ ਐੱਨਸੀਈਆਰਟੀ ਦੀ ਸਪਲਾਈ ਸ਼ਹਿਰ ਦੇ ਤਿੰਨ ਦੁਕਾਨਦਾਰਾਂ ਵੱਲੋਂ ਕੀਤੀ ਜਾਂਦੀ ਹੈ ਜੋ ਸੈਕਟਰ 19, 22 ਅਤੇ 31 ਵਿਚ ਸਥਿਤ ਹਨ ਪਰ ਇਨ੍ਹਾਂ ਦੁਕਾਨਾਂ ’ਤੇ ਪਿਛਲੇ ਕਈ ਸਾਲਾਂ ਤੋਂ ਐੱਨਸੀਈਆਰਟੀ ਪੁਸਤਕਾਂ ਦੀ ਪੂਰੀ ਸਪਲਾਈ ਨਹੀਂ ਪੁੱਜਦੀ। ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਐਨਸੀਈਆਰਟੀ ਦੀਆਂ ਪੁਸਤਕਾਂ ਦਾ ਆਰਡਰ ਤਾਂ ਪੂਰਾ ਕਰਦੇ ਹਨ ਪਰ ਉਨ੍ਹਾਂ ਨੂੰ ਪੁਸਤਕਾਂ ਘੱਟ ਮਿਲਦੀਆਂ ਹਨ ਜਿਸ ਕਾਰਨ ਹਰ ਸਾਲ ਇਨ੍ਹਾਂ ਪੁਸਤਕਾਂ ਦੀ ਸਪਲਾਈ ਘੱਟ ਤੇ ਮੰਗ ਵੱਧ ਰਹਿੰਦੀ ਹੈ। ਦੂਜੇ ਪਾਸੇ ਮਾਪਿਆਂ ਨੇ ਮੰਗ ਕੀਤੀ ਹੈ ਕਿ ਸ਼ਹਿਰ ਵਿਚ ਐੱਨਸੀਈਆਰਟੀ ਦੇ ਹੋਰ ਡਿੱਪੂ ਖੋਲ੍ਹੇ ਜਾਣ। ਇਸ ਤੋਂ ਪਿਛਲੇ ਸਾਲ ਯੂਟੀ ਦੇ ਸਿੱਖਿਆ ਵਿਭਾਗ ਨੇ ਐਨਸੀਈਆਰਟੀ ਦੇ ਕਿਤਾਬਾਂ ਦੀ ਖੇਪ ਲੇਟ ਮਿਲਣ ਕਾਰਨ ਐਨਸੀਈਆਰਟੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸ਼ਹਿਰ ਵਿਚ ਐਨਸੀਈਆਰਟੀ ਦੇ ਘੱਟ ਡਿੱਪੂ ਹੋਣ ਕਰਕੇ ਕਿਤਾਬਾਂ ਦੀ ਮੰਗ ਪੂਰੀ ਨਹੀਂ ਹੁੰਦੀ, ਇਸ ਕਰਕੇ ਸ਼ਹਿਰ ਵਿਚ ਹੋਰ ਡਿਪੂ ਖੋਲ੍ਹੇ ਜਾਣ।

 

 

Advertisement