ਹੱਦਬੰਦੀ ’ਚ ਵਾਧਾ ਲੋਕਾਂ ਦੀ ਜਿੱਤ: ਬਲਬੀਰ ਸਿੱਧੂ
ਕਾਂਗਰਸ ਦੇ ਦਫ਼ਤਰ ਵਿੱਚ ਲੱਡੂ ਵੰਡੇ
Advertisement
ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਨਗਰ ਨਿਗਮ ਮੁਹਾਲੀ ਦੀ ਹੱਦ ਵਧਾਉਣ ਲਈ ਜਾਰੀ ਹੋਏ ਨਵੇਂ ਨੋਟੀਫਿਕੇਸ਼ਨ ਨੂੰ ਲੋਕਾਂ ਦੀ ਜਿੱਤ ਦਸਦਿਆਂ ਕਿਹਾ ਹੈ ਕਿ ਮਿਉਂਸਿਪਲ ਕਾਰਪੋਰੇਸ਼ਨ ਦੇ ਘੇਰੇ ਵਿੱਚ ਆਏ ਇਲਾਕਿਆਂ ਦੇ ਵਸਨੀਕਾਂ ਨੂੰ ਮਿਆਰੀ ਜਨ ਸਿਹਤ ਸਹੂਲਤਾਂ ਮਿਲਣ ਲੱਗਣ ਨਾਲ ਉਨ੍ਹਾਂ ਦਾ ਜੀਵਨ-ਪੱਧਰ ਹੋਰ ਉੱਚਾ ਹੋਵੇਗਾ। ਸਿੱਧੂ ਨਗਰ ਨਿਗਮ ਵਿਚ ਸ਼ਾਮਿਲ ਹੋਏ ਖੇਤਰਾਂ ਦੇ ਵਸਨੀਕਾਂ ਵੱਲੋਂ ਪਾਰਟੀ ਦਫ਼ਤਰ ਵਿਖੇ ਕੀਤੇ ਗਏ ਧੰਨਵਾਦੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸ਼ਹਿਰ ਦੀ ਹਦੂਦ ਵਿਚ ਸ਼ਾਮਲ ਹੋਏ ਵਸਨੀਕਾਂ ਨੇ ਬਲਬੀਰ ਸਿੱਧੂ ਅਤੇ ਮੇਅਰ ਜੀਤੀ ਸਿੱਧੂ ਦਾ ਮੂੰਹ ਵੀ ਮਿੱਠਾ ਕਰਾਇਆ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ।
ਉਨ੍ਹਾਂ ਕਿਹਾ ਕਿ ਕਾਰਪੋਰੇਸ਼ਨ ਦੇ ਘੇਰੇ ਵਿੱਚ ਆਏ ਨਵੇਂ ਇਲਾਕਿਆਂ ’ਚ ਸੀਵਰੇਜ, ਪਾਣੀ ਅਤੇ ਬਿਜਲੀ ਵਰਗੀਆਂ ਮਿਆਰੀ ਜਨ ਸਿਹਤ ਸਹੂਲਤਾਂ ਨਾਲ ਜਿੱਥੇ ਇਥੋਂ ਦੇ ਵਸਨੀਕਾਂ ਦਾ ਜੀਵਨ ਪੱਧਰ ਹੋਰ ਉੱਚਾ ਹੋਵੇਗਾ ਉਥੇ ਉਹ ਪ੍ਰਾਈਵੇਟ ਡਿਵੈੱਲਪਰਾਂ ਦੀ ਖੱਜਲ-ਖੁਆਰੀ ਤੇ ਲੁੱਟ-ਖਸੁੱਟ ਤੋਂ ਵੀ ਬਚਣਗੇ।
Advertisement
Advertisement
