ਡੂਮੇਵਾਲ ’ਚ ਚੈਰੀਟੇਬਲ ਹਸਪਤਾਲ ਦਾ ਉਦਘਾਟਨ
ਇੱਥੋਂ ਨੇੜਲੇ ਪਿੰਡ ਡੂਮੇਵਾਲ ਵਿੱਚ ਅੱਜ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਹਸਪਤਾਲ ਦਾ ਉਦਘਾਟਨ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕੀਤਾ। ਇਸ ਮੌਕੇ ਕੌਮੀ ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ, ਵਲਰਡ ਕੈਂਸਰ ਕੇਅਰ ਦੇ ਸੰਸਥਾਪਕ ਡਾ. ਕੁਲਵੰਤ ਸਿੰਘ ਧਾਲੀਵਾਲ, ਬਾਬਾ ਜੋਗਿੰਦਰ ਸਿੰਘ ਡੂਮੇਲੀ ਵਾਲੇ ਵਿਸ਼ੇਸ਼ ਤੌਰ ’ਤੇ ਪਹੁੰਚੇ। ਸਮਾਗਮ ਦੀ ਸ਼ੁਰੂਆਤ ਰਾਗੀ ਭਾਈ ਅਨੰਤਵੀਰ ਸਿੰਘ ਦੇ ਕੀਰਤਨ ਨਾਲ ਹੋਈ। ਵਲਰਡ ਕੈਂਸਰ ਕੇਅਰ (ਇੰਡੀਆ) ਦੇ ਡਾਇਰੈਕਟਰ ਅਜੈਵੀਰ ਸਿੰਘ ਲਾਲਪੁਰਾ ਨੇ ਹਾਜ਼ਰੀਨ ਦਾ ਸਵਾਗਤ ਕੀਤਾ। ਸੰਸਦ ਮੈਂਬਰ ਮਨੋਜ ਤਿਵਾੜੀ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਿਸ ਸਮਰਪਣ ਅਤੇ ਦ੍ਰਿੜਤਾ ਨਾਲ ਇਹ ਹਸਪਤਾਲ ਤਿਆਰ ਕੀਤਾ ਗਿਆ ਉਹ ਸੇਵਾ ਤੇ ਪ੍ਰੇਰਣਾ ਦੇ ਪ੍ਰਤੀਕ ਹੈ। ਇਸ ਮੌਕੇ ਸੰਤ ਅਵਤਾਰ ਸਿੰਘ ਟਿੱਬੀ ਸਾਹਿਬ ਵਾਲੇ, ਬਾਬਾ ਅਨਮੋਲਕਾ ਨੰਦ, ਬਾਬਾ ਗੋਪਾਲਾ ਨੰਦ, ਮਹਾਰਾਜ ਅਜਰਾ ਨੰਦ, ਬਾਬਾ ਪਰਮਜੀਤ ਸਿੰਘ ਰੋਲੂਮਾਜਰਾ, ਬਾਬਾ ਗੁਰਚਰਨ ਸਿੰਘ, ਸੁਰਜੀਤ ਸਿੰਘ ਘਾਹੀਮਾਜਰਾ, ਨਵੀਨ ਕੁਮਾਰ, ਅਮਨਪ੍ਰੀਤ ਸਿੰਘ ਕਾਬੜਵਾਲ, ਸਤਨਾਮ ਸਿੰਘ, ਜਗਦੀਸ਼ ਚੰਦਰ ਕਾਜਲਾ, ਰਮਨ ਜਿੰਦਲ, ਬਲਵੀਰ ਸਿੰਘ ਸ਼ਾਹਪੁਰਾ, ਸੁਦਰਸ਼ਨ ਚੌਧਰੀ, ਅਮਰਜੀਤ ਸਿੰਘ ਸੈਣੀ ਅਤੇ ਰਾਮ ਸਿੰਘ ਸੈਣੀ ਹਾਜ਼ਰ ਸਨ।
