ਬਾਇਓਗੈਸ ਪਲਾਂਟ ਦਾ ਉਦਘਾਟਨ
ਹਰਿਆਣਾ ਦੇ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਅੱਜ ਅੰਬਾਲਾ ਜ਼ਿਲ੍ਹੇ ਦੇ ਪਿੰਡ ਸੁੱਲਰ ਵਿੱਚ 84 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਗੋਬਰਧਨ ਯੋਜਨਾ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਸਾਬਕਾ ਰਾਜ ਮੰਤਰੀ ਅਸੀਮ ਗੋਇਲ ਨਨਿਆਉਲਾ ਵੀ ਮੌਜੂਦ ਸਨ। ਸ੍ਰੀ...
Advertisement
ਹਰਿਆਣਾ ਦੇ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਅੱਜ ਅੰਬਾਲਾ ਜ਼ਿਲ੍ਹੇ ਦੇ ਪਿੰਡ ਸੁੱਲਰ ਵਿੱਚ 84 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਗੋਬਰਧਨ ਯੋਜਨਾ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਸਾਬਕਾ ਰਾਜ ਮੰਤਰੀ ਅਸੀਮ ਗੋਇਲ ਨਨਿਆਉਲਾ ਵੀ ਮੌਜੂਦ ਸਨ। ਸ੍ਰੀ ਪੰਵਾਰ ਨੇ ਦੱਸਿਆ ਕਿ ਇਹ ਪਲਾਂਟ ਰੋਜ਼ਾਨਾ 10 ਟਨ ਗੋਬਰ ਨੂੰ 400 ਘਣ ਮੀਟਰ ਬਾਇਓਗੈਸ ਅਤੇ ਜੈਵਿਕ ਖਾਦ ਵਿੱਚ ਬਦਲੇਗਾ। ਇਸ ਨਾਲ ਪਿੰਡ ਦੇ 100 ਘਰਾਂ ਨੂੰ ਰਸੋਈ ਲਈ ਗੈਸ ਮਿਲੇਗੀ। ਇਸ ਵੇਲੇ 62 ਘਰਾਂ ਨੂੰ ਗੈਸ ਦੀ ਸਪਲਾਈ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਪਿੰਡਾਂ ਨੂੰ ਸਾਫ-ਸੁਥਰਾ ਬਣਾਉਣ ਦੇ ਨਾਲ-ਨਾਲ ਨੌਜਵਾਨਾਂ ਨੂੰ ਰੁਜ਼ਗਾਰ ਤੇ ਤਕਨੀਕੀ ਤਾਲੀਮ ਵੀ ਦੇਵੇਗਾ। ਇਸ ਮੌਕੇ ਮੰਤਰੀ ਨੇ ਪਿੰਡ ਦੇ ਵਿਕਾਸ ਕਾਰਜਾਂ ਲਈ 11 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ।
Advertisement
Advertisement