ਹਰਲਾਲਪੁਰ ਵਿੱਚ ਦੋ ਪਸ਼ੂਆਂ ਦੀ ਭੇਤ-ਭਰੀ ਹਾਲਤ ’ਚ ਮੌਤ
ਫ਼ਤਹਿਗੜ੍ਹ ਸਾਹਬਿ (ਨਿੱਜੀ ਪੱਤਰ ਪ੍ਰੇਰਕ): ਪਿੰਡ ਹਰਲਾਲਪੁਰਾ ਵਿੱਚ ਦੋ ਪਸ਼ੂਆਂ ਦੀ ਭੇਤਭਰੀ ਹਾਲਤ ਵਿਚ ਮੌਤ ਹੋ ਗਈ ਹੈ। ਗੁਰਜਿੰਦਰ ਸਿੰਘ ਵਾਸੀ ਪਿੰਡ ਹਰਲਾਲਪੁਰਾ ਨੇ ਦੱਸਿਆ ਕਿ ਬੀਤੇ ਦਿਨ ਹੜ੍ਹ ਦਾ ਪਾਣੀ ਉਸ ਦੇ ਤਿੰਨ ਏਕੜ ਖੇਤ ਵਿੱਚ ਭਰ ਗਿਆ ਸੀ, ਜਿਸ ਨਾਲ ਉਸ ਦੀ ਫ਼ਸਲ ਵੀ ਖਰਾਬ ਹੋ ਗਈ। ਬੀਤੀ ਸ਼ਾਮ ਜਦੋਂ ਉਸ ਨੇ ਖੇਤ ਵਿੱਚੋਂ ਹਰਾ ਚਾਰਾ ਲਿਆ ਕੇ ਪਸ਼ੂਆਂ ਨੂੰ ਪਾਇਆ ਤਾਂ ਚਾਰਾ ਖਾਣ ਮਗਰੋਂ ਤਿੰਨ-ਚਾਰ ਪਸ਼ੂ ਡਿੱਗ ਪਏ, ਜਿਨ੍ਹਾਂ ਵਿੱਚੋਂ ਇਕ ਗਾਂ ਅਤੇ ਇਕ ਕੱਟੇ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਗਾਂ ਕੁਝ ਦਿਨਾਂ ਵਿੱਚ ਸੂਣ ਵਾਲੀ ਸੀ। ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਤੋਂ ਮੌਤ ਦਾ ਕਾਰਨ ਪਤਾ ਲੱਗੇਗਾ।
ਟੱਗੜਾ ਸਾਹੂ ’ਚ 18 ਬੱਕਰੀਆਂ ਮਰੀਆਂ
ਪੰਚਕੂਲਾ (ਪੱਤਰ ਪ੍ਰੇਰਕ): ਕਾਲਕਾ ਬਲਾਕ ਦੇ ਪਿੰਡ ਟੱਗੜਾ ਸਾਹੂ ਦੇ ਰਹਿਣ ਵਾਲੇ ਇੱਕ ਕਿਸਾਨ ਦੀਆਂ 18 ਬੱਕਰੀਆਂ ਦੀ ਮੌਤ ਹੋ ਗਈ। ਆਜੜੀ ਗੁਰਦੇਵ ਸਿੰਘ ਅਨੁਸਾਰ ਉਹ ਆਪਣੀਆਂ 21 ਬੱਕਰੀਆਂ ਚਰਾ ਕੇ ਵਾਪਸ ਆ ਰਿਹਾ ਸੀ, ਜਿਨ੍ਹਾਂ ਵਿੱਚੋਂ 18 ਬੱਕਰੀਆਂ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਉਸ ਨੇ ਪ੍ਰਸ਼ਾਸਨ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ।