ਖਿਜ਼ਰਾਬਾਦ-ਥਾਣਾ ਗੋਬਿੰਦਗੜ੍ਹ ਸੜਕ ਦੀ ਹਾਲਤ ’ਚ ਸੁਧਾਰ
ਹਲਕਾ ਖਰੜ ਦੀਆਂ ਸੜਕਾਂ ਦੀ ਖਸਤਾ ਹਾਲਤ ਨੂੰ ਸੁਧਾਰਨ ਲਈ ਭਾਜਪਾ ਆਗੂ ਰਣਜੀਤ ਸਿੰਘ ਰਾਣਾ ਗਿੱਲ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਖਿਜ਼ਰਾਬਾਦ ਤੋਂ ਥਾਣਾ ਗੋਬਿੰਦਗੜ੍ਹ ਤੱਕ ਸੜਕ ਦੀ ਹਾਲਤ ਸੁਧਾਰੀ ਗਈ। ਸੜਕ ਦੀ ਹਾਲਤ ਸੁਧਾਰਨ ਦੇ ਕੰਮ ਦੀ ਸ਼ੁਰੂਆਤ ਰਣਜੀਤ ਸਿੰਘ ਗਿੱਲ ਨੇ ਖੁਦ ਮੌਕੇ ’ਤੇ ਪੁੱਜ ਕੇ ਕਰਵਾਈ ਅਤੇ ਸੜਕ ਨੂੰ ਚਾਲੂ ਹਾਲਤ ਵਿੱਚ ਕੀਤਾ। ਥਾਣਾ ਗੋਬਿੰਦਗੜ੍ਹ ਦੇ ਵਸਨੀਕਾਂ ਦੀ ਮੰਗ ਨੂੰ ਦੇਖਦਿਆਂ ਭਾਜਪਾ ਆਗੂ ਰਣਜੀਤ ਸਿੰਘ ਗਿੱਲ ਵਰਦੇ ਮੀਂਹ ਵਿੱਚ ਵੈੱਟ ਮਿਕਸ ਦੇ 10 ਵੱਡੇ ਟਿੱਪਰ , ਜੇਸੀਬੀ ਰੋਡ ਰੂਲਰ, ਗ੍ਰੇਡਰ ਆਦਿ ਲੈ ਕੇ ਮੌਕੇ ਤੇ ਪਹੁੰਚੇ ਅਤੇ ਸੜਕ ਵਿੱਚ ਪਏ ਵੱਡੇ ਵੱਡੇ ਟੋਇਆ ਨੂੰ ਪੂਰ ਕੇ ਸੜਕ ਦੀ ਹਾਲਤ ਨੂੰ ਚੱਲਣ ਯੋਗ ਕੀਤਾ। ਇਸ ਮੌਕੇ ਪਿੰਡ ਵਾਸੀਆਂ ਨੇ ਸ੍ਰੀ ਗਿੱਲ ਦਾ ਸਨਮਾਨ ਕੀਤਾ। ਇਸ ਮੌਕੇ ਗੁਰਮੀਤ ਸਿੰਘ ਮੀਤੀ,ਰਾਣਾ ਨਰੇਸ਼ ਕੁਮਾਰ ਥਾਣਾ ਗੋਵਿੰਦਗੜ੍ਹ, ਸਰਪੰਚ ਗੁਰਵਿੰਦਰ ਸਿੰਘ ਬੰਟੀ ਲੁਬਾਣਗੜ੍ਹ, ਜਸਵੀਰ ਸਿੰਘ ਬਰਸਾਲਪੁਰ, ਹਰਮੀਤ ਸਿੰਘ ਬਰਸਾਲਪੁਰ, ਗੁਲਜਿੰਦਰ ਸਿੰਘ ਅਕਾਲਗੜ੍ਹ, ਸਤਬੀਰ ਸਿੰਘ ਸੱਤੀ ਖਿਜ਼ਰਾਬਾਦ, ਜਸਬੀਰ ਸਿੰਘ ਥਾਣਾ ਗੋਬਿੰਦਗੜ੍ਹ, ਭੁਪਿੰਦਰ ਕੁਮਾਰ, ਰਵਿੰਦਰ ਰਾਣਾ ਤੇ ਹੋਰ ਵੀ ਹਾਜ਼ਰ ਸਨ।