ਟਰੱਸਟ ਦੇ ਜਨਰਲ ਇਜਲਾਸ ’ਚ ਅਹਿਮ ਵਿਚਾਰਾਂ
ਮੀਟਿੰਗ ਵਿਚ ਚੇਅਰਮੈਨ, ਜਨਰਲ ਸਕੱਤਰ ਅਤੇ ਕੈਸੀਅਰ ਦੀ ਚੋਣ ਵੱਖ-ਵੱਖ ਕਰਨ ਦੇ ਪ੍ਰਸਤਾਵ ਨੂੰ ਬਹੁ-ਗਿਣਤੀ ਨੇ ਰੱਦ ਕਰ ਦਿੱਤਾ ਅਤੇ ਫ਼ੈਸਲਾ ਕੀਤਾ ਕਿ ਚੇਅਰਮੈਨ ਨੂੰ ਆਪਣੀ ਟੀਮ ਚੁਣਨ ਦਾ ਅਧਿਕਾਰ ਪਹਿਲਾ ਵਾਂਗ ਹੀ ਹੋਵੇਗਾ। ਇਸ ਮੌਕੇ ਸਰਪਰਸਤ ਮਨਮੋਹਨ ਸਿੰਘ ਭਾਗੋਵਾਲੀਆਂ, ਸੁਖਬੀਰ ਸਿੰਘ ਸਾਲੀਮਾਰ ਅਤੇ ਠੇਕੇਦਾਰ ਰਣਜੀਤ ਸਿੰਘ ਨੇ ਇੱਕਜੁਟਤਾ ਤੇ ਭਾਈਚਾਰਕ ਸਾਂਝ ਵਧਾਉਣ ਦਾ ਸੱਦਾ ਦਿੱਤਾ। ਬਲਦੇਵ ਸਿੰਘ ਦੁਸਾਂਝ ਨੇ ਟਰੱਸਟ ਦੀਆਂ ਪ੍ਰਾਪਤੀਆਂ, ਵਿੱਤ ਸਕੱਤਰ ਜਸਪਾਲ ਸਿੰਘ ਕਲੋਦੀ ਨੇ ਟਰੱਸਟ ਆਮਦਨ ਅਤੇ ਖਰਚ ਬਾਰੇ ਦੱਸਿਆ, ਜਦੋਂ ਕਿ ਪਰਮਜੀਤ ਸਿੰਘ ਖੰਨਾ, ਤਰਵਿੰਦਰ ਸਿੰਘ ਲੁਧਿਆਣਾ, ਨਿਰਮਲ ਸਿੰਘ ਮੀਨੀਆ, ਅਰਵਿੰਦਰ ਸਿੰਘ ਪਟਿਆਲਾ, ਬਲਬੀਰ ਸਿੰਘ ਪਾਹੜਾ, ਬਨਾਰਸੀ ਦਾਸ, ਬਸੰਤ ਸਿੰਘ ਮੋਗਾ, ਦਰਸਨ ਸਿੰਘ ਪਇਲ, ਗੁਰਚਰਨ ਸਿੰਘ ਧਨੌਲਾ, ਹਰਨੇਕ ਸਿੰਘ ਨਾਭਾ, ਗੁਰਦੇਵ ਸਿੰਘ, ਨਰਿੰਦਰ ਕਸ਼ਿਅਪ, ਰਾਜਿੰਦਰ ਸਿੰਘ ਰਾਜਾ, ਪਰਮਜੀਤ ਸਿੰਘ ਜਲੰਧਰ ਅਤੇ ਬਲਜਿੰਦਰ ਸਿੰਘ ਨੇ ਸੰਵਿਧਾਨ ਸੋਧ ਬਾਰੇ ਵਿਚਾਰ ਦਿੱਤੇ। ਇਸ ਮੌਕੇ ਸ੍ਰੀ ਜੈਕ੍ਰਿਸ਼ਨ ਕਸ਼ਿਅਪ, ਮਹਿੰਦਰ ਸਿੰਘ ਮੋਰਿੰਡਾ, ਅਮੀ ਚੰਦ ਮਾਛੀਵਾੜਾ, ਗੁਰਚਰਨ ਸਿੰਘ ਹਲਵਾਰਾ, ਬਲਦੇਵ ਸਿੰਘ ਲੁਹਾਰਾ, ਜੋਗਿੰਦਰਪਾਲ ਸਿੰਘ, ਨਵਜੋਤ ਸਿੰਘ ਮੈਨੇਜਰ ਅਤੇ ਸੁੱਚਾ ਸਿੰਘ ਮਹਿਰਾਹਾਜ਼ਰ ਸਨ।