ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਤਿਉਹਾਰਾਂ ਦੀ ਆੜ ਹੇਠ ਨਾਜਾਇਜ਼ ਮਾਈਨਿੰਗ

ਇਥੋਂ ਲੰਘਦੀ ਘੱਗਰ ਨਦੀ ਦੇ ਨੇੜਲੇ ਖੇਤਰ ਵਿੱਚ ਨਾਜਾਇਜ਼ ਮਾਈਨਿੰਗ ਧੜੱਲੇ ਨਾਲ ਚਲ ਰਹੀ ਹੈ। ਲੰਘੇ ਦਿਨੀਂ ਦੀਵਾਲੀ ਅਤੇ ਹੋਰਨਾਂ ਤਿਉਹਾਰਾਂ ਦੀ ਆੜ ਹੇਠ ਮਾਈਨਿੰਗ ਮਾਫੀਆ ਨੇ ਵੱਡੇ ਪੱਧਰ ’ਤੇ ਰੇਤ, ਗਰੈਵਲ ਅਤੇ ਮਿੱਟੀ ਦੀ ਚੋਰੀ ਕੀਤੀ। ਜਾਣਕਾਰੀ ਅਨੁਸਾਰ ਇਸ...
ਪਿੰਡ ਕਕਰਾਲੀ ਕੋਲ ਘੱਗਰ ਨਦੀ ਵਿੱਚ ਵਾਹਨਾਂ ਦੇ ਟਾਇਰਾਂ ਦੇ ਨਿਸ਼ਾਨ। -ਫੋਟੋ: ਰੂਬਲ
Advertisement

ਇਥੋਂ ਲੰਘਦੀ ਘੱਗਰ ਨਦੀ ਦੇ ਨੇੜਲੇ ਖੇਤਰ ਵਿੱਚ ਨਾਜਾਇਜ਼ ਮਾਈਨਿੰਗ ਧੜੱਲੇ ਨਾਲ ਚਲ ਰਹੀ ਹੈ। ਲੰਘੇ ਦਿਨੀਂ ਦੀਵਾਲੀ ਅਤੇ ਹੋਰਨਾਂ ਤਿਉਹਾਰਾਂ ਦੀ ਆੜ ਹੇਠ ਮਾਈਨਿੰਗ ਮਾਫੀਆ ਨੇ ਵੱਡੇ ਪੱਧਰ ’ਤੇ ਰੇਤ, ਗਰੈਵਲ ਅਤੇ ਮਿੱਟੀ ਦੀ ਚੋਰੀ ਕੀਤੀ। ਜਾਣਕਾਰੀ ਅਨੁਸਾਰ ਇਸ ਮੌਨਸੂਨ ਦੌਰਾਨ ਪੰਜਾਬ ਅਤੇ ਨੇੜਲੇ ਹਿਮਾਚਲ ਵਿੱਚ ਪਹਿਲਾਂ ਤੋਂ ਵਾਧੂ ਮੀਂਹ ਪਿਆ ਜਿਸ ਕਾਰਨ ਸੂਬੇ ਵਿੱਚ ਹੜ੍ਹ ਆ ਗਏ। ਹੜ੍ਹ ਕਾਰਨ ਸੂਬੇ ਦੇ ਦਰਿਆ ਅਤੇ ਨਦੀਆਂ ਵਿੱਚ ਪਹਿਲਾਂ ਤੋਂ ਪਹਾੜਾਂ ਤੋਂ ਵਾਧੂ ਰੇਤ ਅਤੇ ਗਰੈਵਲ ਰੁੜ੍ਹ ਕੇ ਆਇਆ ਹੈ। ਇਸਦਾ ਲਾਹਾ ਚੁੱਕਣ ਲਈ ਸੂਬੇ ਵਿੱਚ ਮਾਈਨਿੰਗ ਮਾਫੀਆ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਡੇਰਾਬੱਸੀ ਖੇਤਰ ਵਿੱਚ ਲੰਘਦੀ ਘੱਗਰ ਨਦੀ ਅਤੇ ਇਸ ਦੇ ਨੇੜਲੀਆਂ ਜ਼ਮੀਨਾਂ ਵਿੱਚ ਮਾਈਨਿੰਗ ਮਾਫੀਆ ਮਾਫੀਆ ਪੂਰੀ ਤਰ੍ਹਾਂ ਸਰਗਰਮ ਹੈ। ਇਥੋਂ ਦੇ ਪਿੰਡ ਕਕਰਾਲੀ ਅਤੇ ਮੁਬਾਰਕਪੁਰ ਖੇਤਰ ਵਿੱਚ ਮਾਈਨਿੰਗ ਮਾਫੀਆ ਰਾਤ ਹੁੰਦੇ ਹੀ ਪੌਕ ਲੇਨ ਅਤੇ ਜੇ ਸੀ ਬੀ ਲੈ ਕੇ ਘੱਗਰ ਨਦੀ ਅਤੇ ਨੇੜਲੀ ਜ਼ਮੀਨਾਂ ਵਿੱਚ ਵੜ ਜਾਂਦਾ ਹੈ ਅਤੇ ਟਿੱਪਰਾਂ ਅਤੇ ਟਰੈਕਟਰ ਟਰਾਲੀਆਂ ਰਾਹੀਂ ਰੇਤ ਅਤੇ ਗਰੈਵਲ ਦੀ ਚੋਰੀ ਕਰ ਰਿਹਾ ਹੈ। ਐੱਸ.ਡੀ.ਐੱਮ. ਅਮਿਤ ਗੁਪਤਾ ਨੇ ਕਿਹਾ ਕਿ ਇਸ ਸਬੰਧੀ ਮਾਈਨਿੰਗ ਵਿਭਾਗ ਨੂੰ ਪੱਤਰ ਲਿਖ ਕੇ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਮਾਈਨਿੰਗ ਵਿਭਾਗ ਦੇ ਐੱਸ.ਡੀ.ਓ. ਰਵਿੰਦਰ ਸਿੰਘ ਨੇ ਕਿਹਾ ਕਿ ਸੂਚਨਾ ਮਿਲਣ ’ਤੇ ਜਦ ਉਹ ਮੌਕੇ ’ਤੇ ਛਾਪਾ ਮਾਰਦੇ ਹਨ ਤਾਂ ਮਾਈਨਿੰਗ ਮਾਫੀਆ ਪਹਿਲਾਂ ਹੀ ਗਾਇਬ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਛੇਤੀ ਮਾਫੀਆ ਖ਼ਿਲਾਫ਼ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ।

Advertisement
Advertisement
Show comments