ਗੈਰ-ਕਾਨੂੰਨੀ ਮਾਈਨਿੰਗ: ਚਾਰ ਟਿੱਪਰ ਅਤੇ ਜੇ ਸੀ ਬੀ ਜ਼ਬਤ
ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ਵਿੱਚ ਪਿੰਡ ਮੜਾਵਾਲਾ ਦੇ ਚੌਕੀ ਇੰਚਾਰਜ ਭੀਮ ਸਿੰਘ ਨੇ ਟੀਮ ਨਾਲ ਪਿੰਡ ਨਾਨਕਪੁਰ ਨੇੜੇ ਗੈਰ-ਕਾਨੂੰਨੀ ਮਾਈਨਿੰਗ ਵਿੱਚ ਸ਼ਾਮਲ ਦੋ ਟਿੱਪਰ ਜ਼ਬਤ ਕੀਤੇ ਹਨ। ਇਸ ਤੋਂ ਪਹਿਲਾਂ ਬੀਤੀ ਸ਼ਾਮ ਪੁਲੀਸ ਨੇ ਮੜਾਵਾਲਾ ਖੇਤਰ ਦੇ ਕੋਨਾ ਪਿੰਡ ਨੇੜੇ...
Advertisement
ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ਵਿੱਚ ਪਿੰਡ ਮੜਾਵਾਲਾ ਦੇ ਚੌਕੀ ਇੰਚਾਰਜ ਭੀਮ ਸਿੰਘ ਨੇ ਟੀਮ ਨਾਲ ਪਿੰਡ ਨਾਨਕਪੁਰ ਨੇੜੇ ਗੈਰ-ਕਾਨੂੰਨੀ ਮਾਈਨਿੰਗ ਵਿੱਚ ਸ਼ਾਮਲ ਦੋ ਟਿੱਪਰ ਜ਼ਬਤ ਕੀਤੇ ਹਨ। ਇਸ ਤੋਂ ਪਹਿਲਾਂ ਬੀਤੀ ਸ਼ਾਮ ਪੁਲੀਸ ਨੇ ਮੜਾਵਾਲਾ ਖੇਤਰ ਦੇ ਕੋਨਾ ਪਿੰਡ ਨੇੜੇ ਇੱਕ ਟਿੱਪਰ ਜ਼ਬਤ ਕੀਤਾ ਸੀ। ਇਸੇ ਤਰ੍ਹਾਂ ਰਾਏਪੁਰ ਰਾਣੀ ਖੇਤਰ ਵਿੱਚ ਗੈਰ-ਕਾਨੂੰਨੀ ਮਾਈਨਿੰਗ ਵਿੱਚ ਸ਼ਾਮਲ ਇੱਕ ਜੇ ਸੀ ਬੀ ਅਤੇ ਇੱਕ ਟਿੱਪਰ ਜ਼ਬਤ ਕੀਤਾ ਗਿਆ। ਇੰਜ ਪੰਚਕੂਲਾ ਪੁਲੀਸ ਨੇ ਸਿਰਫ਼ 24 ਘੰਟਿਆਂ ’ਚ ਕੁੱਲ ਚਾਰ ਟਿੱਪਰ ਅਤੇ ਇੱਕ ਜੇ ਸੀ ਬੀ ਜ਼ਬਤ ਕਰ ਕੇ ਵੱਡੀ ਕਾਰਵਾਈ ਕੀਤੀ ਹੈ। ਗੱਡੀਆਂ ਵਿੱਚੋਂ ਗੈਰ-ਕਾਨੂੰਨੀ ਮਾਈਨਿੰਗ ਸਮੱਗਰੀ ਮਿਲੀ ਹੈ। ਪੁਲੀਸ ਕਮਿਸ਼ਨਰ ਸ਼ਿਵਾਸ ਕਵੀਰਾਜ ਨੇ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਗੈਰ-ਕਾਨੂੰਨੀ ਮਾਈਨਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
Advertisement
Advertisement
