ਨਾਜਾਇਜ਼ ਕਬਜ਼ੇ ਹਟਾਏ
ਨਗਰ ਨਿਗਮ ਤੇ ਗਮਾਡਾ ਨੇ ਅੱਜ ਫੇਜ਼ 10 ਦੇ ਸ਼ੋਅਰੂਮਾਂ ਤੇ ਕੋਠੀਆਂ ਵਾਲਿਆਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਹਟਾ ਦਿੱਤੇ। ਟੀਮ ਨੇ ਜੇ ਸੀ ਬੀ ਮਸ਼ੀਨਾਂ ਨਾਲ ਸ਼ੋਅਰੂਮਾਂ ਦੇ ਪਿਛਲੇ ਪਾਸੇ ਕੀਤੀਆਂ ਉਸਾਰੀਆਂ ਤੇ ਜਨਰੇਟਰ ਸ਼ੈਡ ਵੀ ਢਾਹ ਦਿੱਤੇ ਗਏ। ਸ਼ੋਅ-ਰੂਮਾਂ...
Advertisement
ਨਗਰ ਨਿਗਮ ਤੇ ਗਮਾਡਾ ਨੇ ਅੱਜ ਫੇਜ਼ 10 ਦੇ ਸ਼ੋਅਰੂਮਾਂ ਤੇ ਕੋਠੀਆਂ ਵਾਲਿਆਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਹਟਾ ਦਿੱਤੇ। ਟੀਮ ਨੇ ਜੇ ਸੀ ਬੀ ਮਸ਼ੀਨਾਂ ਨਾਲ ਸ਼ੋਅਰੂਮਾਂ ਦੇ ਪਿਛਲੇ ਪਾਸੇ ਕੀਤੀਆਂ ਉਸਾਰੀਆਂ ਤੇ ਜਨਰੇਟਰ ਸ਼ੈਡ ਵੀ ਢਾਹ ਦਿੱਤੇ ਗਏ। ਸ਼ੋਅ-ਰੂਮਾਂ ਦੇ ਪਿਛਲੇ ਪਾਸੇ ਪੈਂਦੀਆਂ ਕਨਾਲ ਵਾਲੀਆਂ ਕੋਠੀਆ ਦੇ ਬਾਹਰਵਾਰ ਸੜਕ ਤਕ ਜੰਗਲੇ ਆਦਿ ਲਾ ਕੇ ਕੀਤੇ ਗਏ ਕਬਜ਼ੇ ਵੀ ਹਟਾਏ ਗਏਆਂ ਨੂੰ ਵੀ ਹਟਾ ਦਿੱਤਾ ਗਿਆ। ਫੇਜ਼ 10 ਤੇ 11 ’ਚ ਕਬਜ਼ੇ ਛੁਡਾਉਣ ਦੀ ਮੁਹਿੰਮ ਦੇ ਤੀਜੇ ਦਿਨ ਸੜਕਾਂ ਦੇ ਕਿਨਾਰਿਆਂ ਤੋਂ ਸਬਜ਼ੀਆਂ ਅਤੇ ਫ਼ਲਾਂ ਤੋਂ ਇਲਾਵਾ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਰੇਹੜੀਆਂ ਵੀ ਹਟਾ ਦਿੱਤੀਆਂ ਗਈਆਂ ਹਨ।
ਉੱਧਰ ਮੁਹਾਲੀ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਹੈ ਕਿ ਮੁਹਾਲੀ ਸ਼ਹਿਰ ਨੂੰ ਸਮੁੱਚੇ ਕਬਜ਼ਿਆਂ ਤੋਂ ਮੁਕਤ ਕਰ ਦਿੱਤਾ ਜਾਵੇਗਾ।
Advertisement
Advertisement
