ਸ਼ਹਿਜ਼ਾਦਪੁਰ ਖੇਤਰ ’ਚ ਨਾਜਾਇਜ਼ ਉਸਾਰੀਆਂ ਢਾਹੀਆਂ
ਜ਼ਿਲ੍ਹਾ ਨਗਰ ਯੋਜਨਾਕਾਰ ਅੰਬਾਲਾ ਦੇ ਦਸਤਿਆਂ ਨੇ ਸ਼ਹਿਜ਼ਾਦਪੁਰ ਖੇਤਰ ਵਿੱਚ ਅੱਜ ਪੰਜ ਗੈਰਕਾਨੂੰਨੀ ਨਿਰਮਾਣਾਂ ਨੂੰ ਢਾਹ ਦਿੱਤਾ। ਜਾਣਕਾਰੀ ਮੁਤਾਬਕ ਵਿਭਾਗ ਦੀ ਟੀਮ ਨੇ ਇਲਾਕੇ ਨਾਜਾਇਜ਼ ਤੌਰ ’ਤੇ ਕੀਤੀਆਂ ਚਾਰ ਦੀਵਾਰੀਆਂ ਤੇ ਨੀਂਹਾਂ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ। ਇਸ ਦੇ ਨਾਲ...
Advertisement
ਜ਼ਿਲ੍ਹਾ ਨਗਰ ਯੋਜਨਾਕਾਰ ਅੰਬਾਲਾ ਦੇ ਦਸਤਿਆਂ ਨੇ ਸ਼ਹਿਜ਼ਾਦਪੁਰ ਖੇਤਰ ਵਿੱਚ ਅੱਜ ਪੰਜ ਗੈਰਕਾਨੂੰਨੀ ਨਿਰਮਾਣਾਂ ਨੂੰ ਢਾਹ ਦਿੱਤਾ। ਜਾਣਕਾਰੀ ਮੁਤਾਬਕ ਵਿਭਾਗ ਦੀ ਟੀਮ ਨੇ ਇਲਾਕੇ ਨਾਜਾਇਜ਼ ਤੌਰ ’ਤੇ ਕੀਤੀਆਂ ਚਾਰ ਦੀਵਾਰੀਆਂ ਤੇ ਨੀਂਹਾਂ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ। ਇਸ ਦੇ ਨਾਲ ਹੀ ਪਿੰਡ ਮੱਘੜਪੁਰਾ ਵਿੱਚ ਤਿਆਰ ਹੋ ਰਹੇ ਨਾਜਾਇਜ਼ ਨਿਰਮਾਣ ’ਤੇ ਵੀ ਪੀਲਾ ਪੰਜਾ ਚੱਲਿਆ। ਕਾਰਵਾਈ ਦੌਰਾਨ ਡਿਊਟੀ ਮੈਜਿਸਟ੍ਰੇਟ-ਕਮ-ਜ਼ਿਲਾ ਨਗਰ ਯੋਜਨਾਕਾਰ ਰੋਹਿਤ ਚੌਹਾਨ, ਜੂਨੀਅਰ ਇੰਜੀਨੀਅਰ ਅਭਿਸ਼ੇਕ, ਖੇਤਰੀ ਅਧਿਕਾਰੀ ਰਵਿੰਦਰ ਅਤੇ ਐਨਫੋਰਸਮੈਂਟ ਬਿਊਰੋ ਦੀ ਪੁਲੀਸ ਭਾਰੀ ਸੁਰੱਖਿਆ ਦੇ ਨਾਲ ਮੌਕੇ ‘ਤੇ ਮੌਜੂਦ ਰਹੇ।
ਸ੍ਰੀ ਚੌਹਾਨ ਨੇ ਲੋਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਕਈ ਪ੍ਰਾਪਰਟੀ ਡੀਲਰ ਲੋਕਾਂ ਨੂੰ ਕਾਲੋਨੀਆਂ ਦੇ ਰੈਗੁਲਰ ਹੋਣ ਦਾ ਧੋਖਾ ਦੇ ਕੇ ਪਲਾਟ ਵੇਚ ਰਹੇ ਹਨ। ਉਨ੍ਹਾਂ ਨੇ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੇ ਝਾਂਸੇ ਵਿੱਚ ਨਾ ਆਵੇ ਅਤੇ ਨਾਜਾਇਜ਼ ਕਾਲੋਨੀਆਂ ਵਿੱਚ ਪਲਾਟ ਖਰੀਦਣ ਜਾਂ ਨਿਰਮਾਣ ਕਰਨ ਤੋਂ ਬਚੇ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਵਿਭਾਗ ਵੱਲੋਂ ਨਾਜਾਇਜ਼ ਨਿਰਮਾਣਾਂ ਦੇ ਖ਼ਿਲਾਫ਼ ਅੱਗੇ ਵੀ ਇਹ ਮੁਹਿੰਮ ਜਾਰੀ ਰਹੇਗੀ।
Advertisement
Advertisement
