ਨਾਜਾਇਜ਼ ਉਸਾਰੀਆਂ ਢਾਹੀਆਂ
ਜ਼ਿਲ੍ਹਾ ਟਾਊਨ ਪਲੈਨਰ ਦੀ ਟੀਮ ਨੇ ਸ਼ਹਿਰੀ ਖੇਤਰ ਵਿੱਚ ਗ਼ੈਰ-ਕਾਨੂੰਨੀ ਕਬਜ਼ਿਆਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਇਸ ਕਾਰਵਾਈ ਤਹਿਤ ਪਿੰਡ ਬਰਵਾਲਾ ਵਿੱਚ 6 ਏਕੜ ’ਚ ਗ਼ੈਰ-ਕਾਨੂੰਨੀ ਕਲੋਨੀ ਵਿੱਚ ਸੜਕੀ ਨੈੱਟਵਰਕ ਤੇ ਹੱਦਬੰਦੀ ਦੀਆਂ ਥੰਮ੍ਹੀਆਂ ਤੋੜੀਆਂ ਗਈਆਂ ਅਤੇ ਪਿੰਡ ਮੌਲੀ ਵਿੱਚ 4...
Advertisement
ਜ਼ਿਲ੍ਹਾ ਟਾਊਨ ਪਲੈਨਰ ਦੀ ਟੀਮ ਨੇ ਸ਼ਹਿਰੀ ਖੇਤਰ ਵਿੱਚ ਗ਼ੈਰ-ਕਾਨੂੰਨੀ ਕਬਜ਼ਿਆਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਇਸ ਕਾਰਵਾਈ ਤਹਿਤ ਪਿੰਡ ਬਰਵਾਲਾ ਵਿੱਚ 6 ਏਕੜ ’ਚ ਗ਼ੈਰ-ਕਾਨੂੰਨੀ ਕਲੋਨੀ ਵਿੱਚ ਸੜਕੀ ਨੈੱਟਵਰਕ ਤੇ ਹੱਦਬੰਦੀ ਦੀਆਂ ਥੰਮ੍ਹੀਆਂ ਤੋੜੀਆਂ ਗਈਆਂ ਅਤੇ ਪਿੰਡ ਮੌਲੀ ਵਿੱਚ 4 ਏਕੜ ਦੀ ਇੱਕ ਗੈਰ-ਕਾਨੂੰਨੀ ਕਲੋਨੀ ’ਚ ਸੜਕੀ ਨੈੱਟਵਰਕ ਢਾਹਿਆ ਗਿਆ। ਇਹ ਕਾਰਵਾਈ ਡਿਊਟੀ ਮੈਜਿਸਟ੍ਰੇਟ ਰਾਘਵ, ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਬਰਵਾਲਾ ਅਸ਼ੋਕ ਕੁਮਾਰ, ਸਹਾਇਕ ਟਾਊਨ ਪਲੈਨਰ ਡਿੰਪੀ ਰਾਠੀ ਦੀ ਮੌਜੂਦਗੀ ਕੀਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਕਿਸੇ ਵੀ ਉਸਾਰੀ ਜਾਂ ਕਲੋਨੀ ਦੇ ਵਿਕਾਸ ਤੋਂ ਪਹਿਲਾਂ, ਡਾਇਰੈਕਟਰ, ਟਾਊਨ ਐਂਡ ਕੰਟਰੀ ਪਲੈਨਿੰਗ ਵਿਭਾਗ ਤੋਂ ਇਜਾਜ਼ਤ ਲੈਣੀ ਲਾਜ਼ਮੀ ਹੈ।
Advertisement
Advertisement
