ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੈਨੂੰ ਹੱਥਕੜੀਆਂ ਲਾਈਆਂ ਤੇ ਸ਼ਾਕਾਹਾਰੀ ਹੋਣ ਦੇ ਬਾਵਜੂਦ ਠੰਢਾ ਤੇ ਮਾਸਹਾਰੀ ਖਾਣਾ ਦਿੱਤਾ: ਹਰਜੀਤ ਕੌਰ

ਅਮਰੀਕੀ ਅਧਿਕਾਰੀਆਂ ’ਤੇ ਦੁਰਵਿਹਾਰ ਕਰਨ ਦੇ ਦੋਸ਼ ਲਾਏ; ਅਮਰੀਕਾ ਵਿੱਚ ਪਰਿਵਾਰ ਨਾਲ ਮੁੜ ਮਿਲਣ ਦੀ ਉਮੀਦ ਹਾਲੇ ਵੀ ਬਰਕਰਾਰ; ਮੁਹਾਲੀ ਵਿੱਚ ਰਿਸ਼ਤੇਦਾਰ ਕੋਲ ਰਹਿ ਰਹੀ ਹੈ ਹਰਜੀਤ ਕੌਰ
Advertisement

 

Was handcuffed, got a cold treatment’: 73-year-old Harjit Kaur recounts ordeal in US detentionਅਮਰੀਕਾ ਨੇ 73 ਸਾਲਾ ਔਰਤ ਨੂੰ ਕੁਝ ਦਿਨ ਪਹਿਲਾਂ ਡਿਪੋਰਟ ਕਰ ਕੇ ਭਾਰਤ ਭੇਜ ਦਿੱਤਾ ਸੀ। ਉਹ ਪਿਛਲੇ 33 ਸਾਲਾਂ ਤੋਂ ਵੱਧ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਹੀ ਸੀ। ਉਸ ਨੂੰ ਕੈਲੀਫੋਰਨੀਆ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਉਸ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਅਲਵਿਦਾ ਕਹਿਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ।

Advertisement

ਹਰਜੀਤ ਕੌਰ ਦੇ ਪੋਤੇ-ਪੋਤੀਆਂ ਅਮਰੀਕਾ ਤੋਂ ਉਸ ਨੂੰ ਵਾਰ-ਵਾਰ ਫੋਨ ਕਰ ਰਹੇ ਹਨ। ਉਹ ਪੁੱਛ ਰਹੇ ਹਨ ਕਿ ਉਨ੍ਹਾਂ ਦੀ ਦਾਦੀ ਲਈ ਸੌਣ ਲਈ ਬਿਸਤਰਾ ਹੈ ਕਿ ਨਹੀਂ, ਉਸ ਕੋਲ ਪਹਿਨਣ ਲਈ ਕੱਪੜੇ ਹਨ ਕਿ ਨਹੀਂ। ਕੀ ਉਸ ਨੂੰ ਸਵੇਰੇ, ਦੁਪਹਿਰ, ਸ਼ਾਮ ਨੂੰ ਖਾਣਾ ਮਿਲਦਾ ਹੈ ਕਿਉਂਕਿ ਉਨ੍ਹਾਂ ਦੀ 73 ਸਾਲਾ ਦਾਦੀ ਔਖੇ ਹਾਲਾਤ ਵਿਚ ਘਰੋਂ ਬੇਘਰ ਹੋ ਗਈ ਸੀ।

ਜ਼ਿਕਰਯੋਗ ਹੈ ਕਿ ਹਰਜੀਤ ਕੌਰ ਅਤੇ ਉਸ ਦੇ ਦੋ ਪੁੱਤਰ 1992 ਵਿੱਚ ਭਾਰਤ ਤੋਂ ਰੋਜ਼ੀ ਕਮਾਉਣ ਲਈ ਅਮਰੀਕਾ ਦੇ ਕੈਲੀਫੋਰਨੀਆ ਪਹੁੰਚੇ ਸਨ ਪਰ ਹੁਣ 22 ਸਤੰਬਰ ਨੂੰ ਉਸ ਨੂੰ ਵਾਪਸ ਭਾਰਤ ਡਿਪੋਰਟ ਕਰ ਦਿੱਤਾ ਗਿਆ ਹੈ। ਉਸ ਦਾ ਘਰ, ਉਸਦੇ ਬੱਚੇ ਅਤੇ ਪੋਤੇ-ਪੋਤੀਆਂ ਸਾਂ ਫਰਾਂਸਿਸਕੋ ਬੇਅ ਏਰੀਆ ਦੇ ਹਰਕਿਊਲੀਜ਼ ਵਿੱਚ ਹੀ ਰਹਿ ਗਏ ਹਨ। ਹਰਜੀਤ ਕੌਰ ਉਥੇ ਸਾੜੀਆਂ ਦੀ ਦੁਕਾਨ ਵਿੱਚ ਕੰਮ ਕਰਦੀ ਸੀ।

ਹਰਜੀਤ ਕੌਰ ਇਸ ਵੇਲੇ ਮੁਹਾਲੀ ਵਿੱਚ ਆਪਣੇ ਦੂਰ ਦੇ ਰਿਸ਼ਤੇਦਾਰ ਕੋਲ ਰਹਿ ਰਹੀ ਹੈ ਜਿਸ ਨੇ ਉਸ ਨੂੰ ਰਹਿਣ ਲਈ ਥਾਂ ਦਿੱਤਾ।

ਹਰਜੀਤ ਹੁਣ ਇਸ ਦੇਸ਼ ਵਿੱਚ ਇਕੱਲੀ ਰਹਿ ਗਈ ਹੈ ਕਿਉਂਕਿ ਉਸ ਦੇ ਪਤੀ, ਮਾਪਿਆਂ ਅਤੇ ਵੱਡੇ ਭਰਾ ਦੀ ਮੌਤ ਹੋ ਚੁੱਕੀ ਹੈ। ਹਰਜੀਤ ਦਾ ਕੇਵਲ ਇੱਕ ਛੋਟਾ ਭਰਾ ਪੱਟੀ ਵਿਚ ਰਹਿੰਦਾ ਹੈ। ਹਰਜੀਤ ਨੂੰ ਇਸ ਵੇਲੇ ਨਹੀਂ ਪਤਾ ਕਿ ਉਹ ਇੱਥੇ ਕਿੰਨਾ ਸਮਾਂ ਹੋਰ ਰਹੇਗੀ।

ਹਰਜੀਤ ਕੌਰ ਨੇ ‘ਟ੍ਰਿਬਿਊਨ’ ਸਮੂਹ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੈਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਮੈਨੂੰ ਮੇਰੇ ਪਰਿਵਾਰ ਨਾਲ ਅਮਰੀਕਾ ਵਿੱਚ ਮਿਲਾਇਆ ਜਾਵੇ।’

ਹਰਜੀਤ ਕੌਰ ਦਾ ਮੁਹਾਲੀ ਰਹਿੰਦਾ ਰਿਸ਼ਤੇਦਾਰ ਕੁਲਵੰਤ ਸਿੰਘ ਦੱਸਦਾ ਹੈ ਕਿ ਉਸ (ਹਰਜੀਤ ਕੌਰ) ਨੂੰ ਹਾਲੇ ਵੀ ਉਮੀਦ ਹੈ ਕਿ ਸ਼ਾਇਦ ਅਮਰੀਕੀ ਸਰਕਾਰ ਦਾ ਮਨ ਬਦਲ ਜਾਵੇ ਪਰ ਉਹ ਇਸ ਵੇਲੇ ਕੁਝ ਨਹੀਂ ਕਹਿ ਰਹੀ ਕਿਉਂਕਿ ਉਸ ਨੂੰ ਭਾਰਤ ਆਏ ਕੁਝ ਦਿਨ ਹੀ ਹੋਏ ਹਨ।  ਉਹ (ਹਰਜੀਤ ਕੌਰ) ਟਰੌਮਾ ਵਿਚ ਹੈ।

ਹਰਜੀਤ ਕੌਰ ਨੇ ਅਮਰੀਕਾ ਵਿੱਚ ਆਉਣ ਸਾਰ ਸ਼ਰਨਾਰਥੀ ਵਜੋਂਅਰਜ਼ੀ ਦਿੱਤੀ ਸੀ ਪਰ ਹਰਜੀਤ ਕੌਰ ਨੂੰ 8 ਸਤੰਬਰ ਨੂੰ ਸਾਂ ਫਰਾਂਸਿਸਕੋ ਵਿੱਚ US Immigration and Customs Enforcement ਨੇ ਅਚਾਨਕ ਹੀ ਗ੍ਰਿਫਤਾਰ ਕਰ ਲਿਆ ਸੀ।

ਅਮਰੀਕੀ ਅਧਿਕਾਰੀਆਂ ਦਾ ਕਹਿਣਾ ਸੀ ਕਿ ਹਰਜੀਤ ਕੌਰ ਨੇ ਆਪਣੇ ਸਾਰੇ ਕਾਨੂੰਨੀ ਰਸਤੇ ਖਤਮ ਕਰ ਲਏ ਹਨ ਅਤੇ 2005 ਵਿੱਚ ਇੱਕ ਇਮੀਗ੍ਰੇਸ਼ਨ ਜੱਜ ਨੇ ਉਸ ਨੂੰ ਡਿਪੋਰਟ ਕਰਨ ਦੀ ਹਦਾਇਤ ਜਾਰੀ ਕੀਤੀ ਸੀ।

ਮੀਡੀਆ ਨਾਲ ਗੱਲਬਾਤ ਕਰਦਿਆਂ ਹਰਜੀਤ ਕੌਰ ਨੇ ਕਿਹਾ ਕਿ ਉਹ ਏਜੰਟ ਰਾਹੀਂ ਅਮਰੀਕਾ ਗਈ ਸੀ ਅਤੇ ਉਸ ਕੋਲ ਪਾਸਪੋਰਟ ਨਹੀਂ ਸੀ।

ਅਮਰੀਕਾ ਵਿੱਚ ਪੰਜਾਬੀ ਪਰਵਾਸੀ ਉਸ ਨੂੰ ਪਿਆਰ ਨਾਲ ਦਾਦੀ ਕਹਿੰਦੇ ਸਨ ਅਤੇ ਹੁਣ ਉਸ ਦੀ ਵਕਾਲਤ ਕਰ ਰਹੇ ਹਨ। ਹਰਜੀਤ ਕੌਰ ਨੇ ਦੱਸਿਆ ਕਿ ਉਸ ਨੂੰ ਗ੍ਰਿਫਤਾਰੀ ਦੌਰਾਨ ਹਥਕੜੀਆਂ ਪਾਈਆਂ ਗਈਆਂ ਅਤੇ ਉਸ ਨੇ ਡਿਟੈਨਸ਼ਨ ਸੈਂਟਰ ਵਿੱਚ ਨਾ ਭੁੱਲਣ ਵਾਲੇ ਅੱਠ ਦਿਨ ਬਿਤਾਏ।

ਹਰਜੀਤ ਕੌਰ ਨੇ ਕਿਹਾ, ‘ਮੈਂ ਗੱਡੀ ਵਿੱਚ ਚੜ੍ਹ ਨਹੀਂ ਸਕਦੀ ਸੀ ਕਿਉਂਕਿ ਮੇਰੇ ਗੋਡਿਆਂ ਵਿੱਚ ਦਰਦ ਹੈ ਅਤੇ ਮੇਰੇ ਹੱਥ ਬੰਨ੍ਹੇ ਹੋਏ ਸਨ। ਇੱਕ ਅਧਿਕਾਰੀ ਨੇ ਮੇਰੀ ਹੱਥਕੜੀ ਖੋਲ੍ਹ ਕੇ ਮੈਨੂੰ ਗੱਡੀ ਵਿੱਚ ਬਿਠਾਇਆ। ਡਿਟੈਨਸ਼ਨ ਸੈਂਟਰ ਦਾ ਖਾਣਾ ਬਹੁਤ ਮਾੜਾ ਸੀ ਉਥੇ ਠੰਢੀ ਰੋਟੀ ਤੇ ਮਾਸਾਹਾਰੀ ਭੋਜਨ ਦਿੱਤਾ ਗਿਆ ਜਦਕਿ ਮੈਂ ਸ਼ਾਕਾਹਾਰੀ ਹਾਂ ਤੇ ਚੰਗੀ ਤਰ੍ਹਾਂ ਖਾ ਨਹੀਂ ਸਕਦੀ ਸੀ। ਮੇਰੇ ਕੋਲ ਸੌਣ ਲਈ ਸਿਰਫ ਦੋ ਚਾਦਰਾਂ ਸਨ ਪਰ ਗੱਦਾ ਨਹੀਂ ਸੀ। ਬਹੁਤ ਜ਼ਿਆਦਾ ਠੰਢ ਸੀ ਜਿਸ ਕਾਰਨ ਨੀਂਦ ਨਹੀਂ ਆਈ। ਉਥੇ ਲਗਪਗ 100 ਔਰਤਾਂ ਸਨ। ਕੁਝ ਨੇ ਮੇਰੇ ਉੱਤੇ ਤਰਸ ਖਾ ਕੇ ਕੱਪੜੇ ਦਿੱਤੇ ਕਿ ਮੈਂ ਠੰਢ ਤੋਂ ਬਚ ਸਕਾਂ। ਮੇਰੀਆਂ ਬਾਰ-ਬਾਰ ਬੇਨਤੀਆਂ ਦੇ ਬਾਵਜੂਦ ਮੈਨੂੰ ਦਵਾਈਆਂ ਨਹੀਂ ਦਿੱਤੀਆਂ ਗਈਆਂ। ਮੈਂ ਗੋਡਿਆਂ ਦੇ ਦਰਦ, ਮਾਈਗ੍ਰੇਨ, ਬਲੱਡ ਪ੍ਰੈਸ਼ਰ ਅਤੇ ਦਰਦ ਨਿਵਾਰਕ ਦਵਾਈਆਂ ਲੈਂਦੀ ਹਾਂ।’

ਇਸ ਬਿਰਧ ਔਰਤ ਨੇ ਕਿਹਾ ਕਿ ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦਿੱਲੀ ਏਅਰਪੋਰਟ ਉਤਾਰਿਆ ਗਿਆ, ਉਸ ਨੂੰ ਨਹਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਸਨੂੰ ਜੇਲ੍ਹ ਵਾਲੇ ਕੱਪੜੇ ਦਿੱਤੇ ਗਏ ਜਿਹੜੇ ਉਸ ਨੇ ਦਿੱਲੀ ਪਹੁੰਚ ਕੇ ਬਦਲੇ।

ਉਸ ਨੇ ਕਿਹਾ, ‘ਸਰਕਾਰ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਨ ਦੇ ਬਾਵਜੂਦ ਮੇਰੇ ਨਾਲ ਅਮਰੀਕੀ ਸਰਕਾਰ ਵੱਲੋਂ ਬਹੁਤ ਮਾੜਾ ਸਲੂਕ ਕੀਤਾ ਗਿਆ।’

ਹਰਜੀਤ ਕੌਰ ਹਾਲੇ ਵੀ ਟਰੌਮਾ ਵਿੱਚ ਹੈ ਅਤੇ ਉਸ ਨੂੰ ਆਪਣੇ ਭਵਿੱਖ ਬਾਰੇ ਕੁਝ ਪਤਾ ਨਹੀਂ। ਇਸ ਵੇਲੇ ਉਹ ਆਪਣੇ ਦੂਰ ਦੇ ਰਿਸ਼ਤੇਦਾਰ ਕੁਲਵੰਤ ਸਿੰਘ ਕੋਲ ਰਹਿ ਰਹੀ ਜੋ ਖੁਦ ਸੀਨੀਅਰ ਸਿਟੀਜ਼ਨ ਹੈ।

ਹਰਜੀਤ ਕੌਰ ਨੇ ਕਿਹਾ ਕਿ ਪਿਛਲੇ ਦੋ-ਤਿੰਨ ਦਿਨਾਂ ਤੋਂ ਉਹ ਚੰਗੀ ਤਰ੍ਹਾਂ ਨਾਲ ਸੌਂ ਵੀ ਨਹੀਂ ਸਕੀ।

Advertisement
Tags :
delhi airportHarjit KaurPunjab Governmentpunjabi diasporapunjabi in usaUS Immigration and Customs Enforcement
Show comments