ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਆਹੁਤਾ ਵੱਲੋਂ ਸਲਫਾਸ ਖਾ ਕੇ ਖ਼ੁਦਕੁਸ਼ੀ

ਪੱਤਰ ਪ੍ਰੇਰਕ ਡੇਰਾਬੱਸੀ, 4 ਜੁਲਾਈ ਇਥੋਂ ਦੀ ਗੁਲਾਬਗੜ੍ਹ ਰੋਡ ’ਤੇ ਸਥਿਤ ਪ੍ਰੀਤ ਕਲੋਨੀ ਵਸਨੀਕ ਇਕ 37 ਸਾਲਾ ਵਿਆਹੁਤਾ ਅਨੀਤਾ ਪਤਨੀ ਪ੍ਰੀਤਮ ਸਿੰਘ ਵੱਲੋਂ ਸਲਫਾਸ ਖਾ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਉਸ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼...
Advertisement

ਪੱਤਰ ਪ੍ਰੇਰਕ

ਡੇਰਾਬੱਸੀ, 4 ਜੁਲਾਈ

Advertisement

ਇਥੋਂ ਦੀ ਗੁਲਾਬਗੜ੍ਹ ਰੋਡ ’ਤੇ ਸਥਿਤ ਪ੍ਰੀਤ ਕਲੋਨੀ ਵਸਨੀਕ ਇਕ 37 ਸਾਲਾ ਵਿਆਹੁਤਾ ਅਨੀਤਾ ਪਤਨੀ ਪ੍ਰੀਤਮ ਸਿੰਘ ਵੱਲੋਂ ਸਲਫਾਸ ਖਾ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਉਸ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ਉਸ ਦੇ ਪਤੀ ਪ੍ਰੀਤਮ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਪ੍ਰੀਤਮ ਸਿੰਘ ਫੌਜ ਵਿੱਚੋਂ ਸੇਵਾਮੁਕਤ ਹੈ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸਹਾਇਕ ਇੰਸਪੈਕਟਰ ਜਸਕੰਵਲ ਸਿੰਘ ਨੇ ਦੱਸਿਆ ਕਿ ਅਨੀਤਾ ਅਤੇ ਉਸ ਦੇ ਪਤੀ ਪ੍ਰੀਤਮ ਸਿੰਘ ਦੋਵਾਂ ਦਾ ਇਹ ਦੂਜਾ ਵਿਆਹ ਸੀ। ਮ੍ਰਿਤਕਾ ਦਾ ਪਹਿਲੇ ਪਤੀ ਨਾਲ ਤਲਾਕ ਹੋ ਗਿਆ ਸੀ ਜਿਸ ਮਗਰੋਂ ਉਸ ਨੇ ਦੂਜਾ ਵਿਆਹ ਇਸ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਲਗਾਤਾਰ ਹੀ ਉਸ ਦਾ ਪਤੀ ਉਸ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਸੀ। ਇਸ ਕਾਰਨ ਉਹ ਕਾਫੀ ਦੁਖੀ ਰਹਿੰਦੀ ਸੀ। ਇਸੇ ਕਲੇਸ਼ ਦੇ ਚਲਦੇ ਉਸ ਨੇ ਲੰਘੀ ਰਾਤ ਸਲਫਾਸ ਨਿਗਲ ਲਿਆ। ਤਬੀਅਤ ਵਿਗੜਨ ’ਤੇ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ।

ਪੁਲੀਸ ਨੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਆਧਾਰ ’ਤੇ ਉਸ ਦੇ ਪਤੀ ਖ਼ਿਲਾਫ਼ ਕੇਸ ਦਰਜ ਕਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਮ੍ਰਿਤਕਾ ਆਪਣੇ ਪਿੱਛੇ ਤਿੰਨ ਬੱਚੇ ਛੱਡ ਗਈ ਹੈ ਜਿਨ੍ਹਾਂ ਵਿੱਚ ਦੋ ਪਹਿਲੇ ਵਿਆਹ ਅਤੇ ਇਕ ਇਸ ਵਿਆਹ ਤੋਂ ਹੈ।

Advertisement
Tags :
ਸਲਫਾਸਖ਼ੁਦਕੁਸ਼ੀ:ਵੱਲੋਂਵਿਆਹੁਤਾ