ਸੈਕਟਰ-44 ਵਿੱਚੋਂ ਮਨੁੱਖੀ ਕੰਕਾਲ ਮਿਲਿਆ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 13 ਜੁਲਾਈ ਚੰਡੀਗੜ੍ਹ ਦੇ ਸੈਕਟਰ-44 ਸਥਿਤ ਪੈਟਰੋਲ ਪੰਪ ਦੇ ਨਾਲ ਲਗਦੇ ਜੰਗਲੀ ਇਲਾਕੇ ਵਿੱਚੋਂ ਅੱਜ ਸਵੇਰ ਸਮੇਂ ਮਨੁੱਖੀ ਕੰਕਾਲ ਮਿਲਿਆ ਹੈ। ਜਾਣਕਾਰੀ ਮਿਲਦਿਆਂ ਹੀ ਚੰਡੀਗੜ੍ਹ ਪੁਲੀਸ, ਕਰਾਈਮ ਬ੍ਰਾਂਚ ਤੇ ਫੋਰੈਂਸਿਕ ਦੀ ਟੀਮ ਨੇ ਕੰਕਾਲ ਕਬਜ਼ੇ ਵਿੱਚ...
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਜੁਲਾਈ
Advertisement
ਚੰਡੀਗੜ੍ਹ ਦੇ ਸੈਕਟਰ-44 ਸਥਿਤ ਪੈਟਰੋਲ ਪੰਪ ਦੇ ਨਾਲ ਲਗਦੇ ਜੰਗਲੀ ਇਲਾਕੇ ਵਿੱਚੋਂ ਅੱਜ ਸਵੇਰ ਸਮੇਂ ਮਨੁੱਖੀ ਕੰਕਾਲ ਮਿਲਿਆ ਹੈ। ਜਾਣਕਾਰੀ ਮਿਲਦਿਆਂ ਹੀ ਚੰਡੀਗੜ੍ਹ ਪੁਲੀਸ, ਕਰਾਈਮ ਬ੍ਰਾਂਚ ਤੇ ਫੋਰੈਂਸਿਕ ਦੀ ਟੀਮ ਨੇ ਕੰਕਾਲ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਵਿਅਕਤੀ ਨੇ ਸਵੇਰੇ 6.30 ਵਜੇ ਦੇ ਕਰੀਬ ਕੰਕਾਲ ਪਿਆ ਦੇਖਿਆ, ਜਿਸ ਬਾਰੇ ਉਸ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਚੰਡੀਗੜ੍ਹ ਪੁਲੀਸ ਦੇ ਡੀਐੱਸਪੀ ਜਸਵਿੰਦਰ ਸਿੰਘ ਨੇ ਕਿਹਾ ਕਿ ਮੁੱਢਲੀ ਜਾਂਚ ਅਨੁਸਾਰ ਇਹ 40 ਤੋਂ 45 ਸਾਲ ਦੇ ਵਿਅਕਤੀ ਦੀ ਲਾਸ਼ ਹੈ, ਜੋ ਕਿ 20-25 ਦਿਨ ਪੁਰਾਣੀ ਹੈ। ਫੌਰੈਂਸਿਕ ਟੀਮ ਨੇ ਕੰਕਾਲ ਸੈਕਟਰ-16 ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ, ਪੋਸਟਮਾਰਟਮ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾ ਸਕੇਗੀ।
Advertisement