ਜ਼ੀਰਕਪੁਰ ਦੇ ਹੋਟਲ ਕਰਮਚਾਰੀ ’ਤੇ ਗੋਲੀਬਾਰੀ
ਚੰਡੀਗੜ੍ਹ ਦੇ ਨੇੜੇ ਜ਼ੀਰਕਪੁਰ ਵਿੱਚ ਇੱਕ ਹੋਟਲ ਦੇ ਕਰਮਚਾਰੀ ਗਗਨ ’ ਤੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾਈਆਂ। ਇਸ ਘਟਨਾ ਵਿੱਚ ਬਾਹਰ ਖੜ੍ਹੀਆਂ ਦੋ ਕਾਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਗੋਲੀਬਾਰੀ ਕਰਨ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ।
ਪੀੜਤ ਗਗਨ ਨੇ ਨਕਾਬਪੋਸ਼ ਨੌਜਵਾਨ ਦੀ ਪਛਾਣ ਸ਼ੁਭਮ ਪੰਡਿਤ ਵਾਸੀ ਯਮੁਨਾਨਗਰ ਵਜੋਂ ਕੀਤੀ।
ਸਥਾਨਕ ਲੋਕਾਂ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ। SHO ਅਤੇ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਇਲਾਕੇ ਦੇ CCTV ਫੁਟੇਜ ਦੀ ਜਾਂਚ ਕਰ ਰਹੀ ਹੈ ਅਤੇ ਹੋਟਲ ਦੇ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਜ਼ੀਰਕਪੁਰ ਦੇ SHO ਸਤਿੰਦਰ ਸਿੰਘ ਨੇ ਕਿਹਾ, “ਇਹ ਘਟਨਾ ਪੁਰਾਣੀ ਰੰਜਿਸ਼ ਦਾ ਨਤੀਜਾ ਲੱਗ ਰਹੀ ਹੈ, ਅਸੀਂ ਇਸ ਮਾਮਲੇ ਵਿੱਚ ਪੂਰੀ ਤਫ਼ਤੀਸ਼ ਕਰ ਰਹੇ ਹਾਂ।”
ਦੱਸ ਦਈਏ ਕਿ ਵੀਰਵਾਰ ਰਾਤ ਨੂੰ, ਦੋ ਮੋਟਰਸਾਈਕਲ ਸਵਾਰਾਂ ਨੇ ਫੇਜ਼-7 ਦੇ ਇੱਕ ਘਰ ’ਤੇ 25 ਰਾਊਂਡ ਫਾਇਰ ਕੀਤੇ ਸਨ ਅਤੇ ਬਾਹਰ ਖੜ੍ਹੀਆਂ ਤਿੰਨ ਕਾਰਾਂ ਨੂੰ ਨੁਕਸਾਨ ਪਹੁੰਚਾਇਆ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਕਾਲਾ ਰਾਣਾ ਗੈਂਗ ਨੇ ਲਈ ਸੀ।
