ਸੋਨ ਤਗ਼ਮਾ ਜੇਤੂ ਵਰਖਾ ਰਾਣੀ ਦਾ ਸਨਮਾਨ
ਮੋਰਿੰਡਾ (ਸੰਜੀਵ ਤੇਜਪਾਲ): ਸੀਨੀਅਰ ਨੈਸ਼ਨਲ ਹੈਂਡਬਾਲ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਸੋਨ ਤਗ਼ਮਾ ਜੇਤੂ ਟੀਮ ਵਿੱਚ ਸ਼ਾਮਲ ਦਸਮੇਸ਼ ਹੈਂਡਬਾਲ ਕਲੱਬ ਮੋਰਿੰਡਾ ਦੀ ਸੀਨੀਅਰ ਖਿਡਾਰਨ ਵਰਖਾ ਰਾਣੀ ਦਾ ਨਗਰ ਕੌਂਸਲ ਦੇ ਪ੍ਰਧਾਨ ਜਗਦੇਵ ਸਿੰਘ ਭਟੋਆ ਅਤੇ ਕਲੱਬ ਦੇ ਆਹੁਦੇਦਾਰਾਂ ਨੇ ਸਨਮਾਨ ਕੀਤਾ...
Advertisement
ਮੋਰਿੰਡਾ (ਸੰਜੀਵ ਤੇਜਪਾਲ): ਸੀਨੀਅਰ ਨੈਸ਼ਨਲ ਹੈਂਡਬਾਲ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਸੋਨ ਤਗ਼ਮਾ ਜੇਤੂ ਟੀਮ ਵਿੱਚ ਸ਼ਾਮਲ ਦਸਮੇਸ਼ ਹੈਂਡਬਾਲ ਕਲੱਬ ਮੋਰਿੰਡਾ ਦੀ ਸੀਨੀਅਰ ਖਿਡਾਰਨ ਵਰਖਾ ਰਾਣੀ ਦਾ ਨਗਰ ਕੌਂਸਲ ਦੇ ਪ੍ਰਧਾਨ ਜਗਦੇਵ ਸਿੰਘ ਭਟੋਆ ਅਤੇ ਕਲੱਬ ਦੇ ਆਹੁਦੇਦਾਰਾਂ ਨੇ ਸਨਮਾਨ ਕੀਤਾ ਗਿਆ। ਹੈਂਡਬਾਲ ਦਸਮੇਸ਼ ਕਲੱਬ ਦੇ ਕੋਚ ਰਜੇਸ਼ ਸ਼ੰਮਾ ਸੁਰਿੰਦਰ ਸਿੰਘ ਛਿੰਦਰੀ ਅਤੇ ਕ੍ਰਿਸ਼ਨ ਸਿੰਘ ਰਾਣਾ ਨੇ ਦੱਸਿਆ ਕਿ ਫਾਈਨਲ ਮੈਚ ਵਿੱਚ ਪੰਜਾਬ ਦੀ ਟੀਮ ਵੱਲੋਂ ਮੇਜ਼ਬਾਨ ਗੁਜਰਾਤ ਦੀ ਟੀਮ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ। ਵਰਖਾ ਰਾਣੀ ਦਾ ਸਿਰਪਾਓ, ਹਾਰ ਅਤੇ ਸੋਨ ਤਗ਼ਮੇ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਕੌਂਸਲਰ ਰਾਜਪ੍ਰੀਤ ਸਿੰਘ ਰਾਜੀ, ਕੌਂਸਲਰ ਬਬੀਤਾ ਰਾਣੀ, ਧਰਮਿੰਦਰ ਮੱਟੂ, ਜਗਦੀਪ ਸਿੰਘ ਅਤੇ ਜੱਸਾ ਮੰਡੇਰ ਹਾਜ਼ਰ ਸਨ।
Advertisement
Advertisement