ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੋ ਦਹਾਕੇ ਸੇਵਾ ਨਿਭਾਉਣ ਵਾਲੇ ਗ੍ਰੰਥੀ ਦਾ ਸਨਮਾਨ

ਪੱਤਰ ਪ੍ਰੇਰਕ ਬਨੂੜ, 29 ਜੂਨ ਇੱਥੋਂ ਨੇੜਲੇ ਪਿੰਡ ਖ਼ਾਨਪੁਰ ਬੰਗਰ ਦੇ ਗੁਰਦੁਆਰੇ ਵਿੱਚ 20 ਸਾਲਾਂ ਤੋਂ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਣ ਵਾਲੇ ਗਿਆਨੀ ਰੋਸ਼ਨ ਸਿੰਘ ਨੂੰ ਵਿਦਾਇਗੀ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀਆਂ ਨੇ ਸੋਨੇ ਦੀ ਮੁੰਦਰੀ, ਨਗਦੀ ਅਤੇ...
Advertisement

ਪੱਤਰ ਪ੍ਰੇਰਕ

ਬਨੂੜ, 29 ਜੂਨ

Advertisement

ਇੱਥੋਂ ਨੇੜਲੇ ਪਿੰਡ ਖ਼ਾਨਪੁਰ ਬੰਗਰ ਦੇ ਗੁਰਦੁਆਰੇ ਵਿੱਚ 20 ਸਾਲਾਂ ਤੋਂ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਣ ਵਾਲੇ ਗਿਆਨੀ ਰੋਸ਼ਨ ਸਿੰਘ ਨੂੰ ਵਿਦਾਇਗੀ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀਆਂ ਨੇ ਸੋਨੇ ਦੀ ਮੁੰਦਰੀ, ਨਗਦੀ ਅਤੇ ਸਿਰੋਪਾ ਦੇ ਕੇ ਸਨਮਾਨ ਕੀਤਾ। ਗਿਆਨੀ ਰੋਸ਼ਨ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਣੇ ਵਿਦੇਸ਼ ਜਾ ਰਿਹਾ ਹੈ। ਵਿਦਾਇਗੀ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਲਜਾਰ ਸਿੰਘ, ਕੁਲਦੀਪ ਸਿੰਘ, ਨਿਰਮਲ ਸਿੰਘ, ਗੁਰਵਿੰਦਰ ਸਿੰਘ ਅਤੇ ਹੋਰ ਨਗਰ ਵਾਸੀਆਂ ਨੇ ਉਨ੍ਹਾਂ ਨੂੰ ਉਕਤ ਵਸਤਾਂ ਭੇਟ ਕੀਤੀਆਂ।

Advertisement