ਸਮਾਜਿਕ ਮੁੱਦਿਆਂ ’ਤੇ ਦਸਤਾਵੇਜ਼ੀ ਬਣਾਉਣ ’ਤੇ ਸਨਮਾਨ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਜੁਲਾਈ
ਇੱਥੋਂ ਦੇ ਜੀਜੀਡੀ ਐਸਡੀ ਕਾਲਜ ਸੈਕਟਰ-32 ਨੂੰ ਸਮਾਜਿਕ ਮੁੱਦਿਆਂ ਸਬੰਧੀ ਦਸਤਾਵੇਜ਼ੀ ਬਣਾਉਣ ਲਈ ਸਨਮਾਨਿਤ ਕੀਤਾ ਗਿਆ। ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਗੋਸਵਾਮੀ ਗਣੇਸ਼ ਦੱਤਾ ਸਨਾਤਨ ਧਰਮ ਕਾਲਜ ਦੇ ਪ੍ਰਿੰਸੀਪਲ ਡਾ. ਅਜੈ ਸ਼ਰਮਾ ਅਤੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੀ ਮੁਖੀ ਅਤੇ ਯੰਗ ਕਮਿਊਨੀਕੇਟਰਜ਼ ਕਲੱਬ ਦੀ ਚੇਅਰਪਰਸਨ ਡਾ. ਪ੍ਰਿਆ ਚੱਢਾ ਨੂੰ ਦਸਤਾਵੇਜ਼ੀ ਨਿਰਮਾਣ ਵਿੱਚ ਬਿਹਤਰੀਨ ਸਥਾਨ ਹਾਸਲ ਕਰਨ ਲਈ ਸਨਮਾਨਿਤ ਕੀਤਾ। ਇਸ ਮੌਕੇ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਵੀ ਮੌਜੂਦ ਸਨ। ਇਹ ਸਨਮਾਨ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ, ਸੈਕਟਰ 31, ਚੰਡੀਗੜ੍ਹ ਵਿਚ ਕਰਵਾਏ ਸਮਾਗਮ ਦੌਰਾਨ ਕੀਤਾ ਗਿਆ। ਇਸ ਮੌਕੇ ਸਿਵਲ ਸੇਵਾਵਾਂ, ਰੱਖਿਆ, ਕਾਰਪੋਰੇਟ, ਮੀਡੀਆ, ਸਿੱਖਿਆ ਅਤੇ ਸਮਾਜ ਸੇਵਾ ਵਰਗੇ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ 32 ਸ਼ਖਸੀਅਤਾਂ ਦਾ ਸਨਮਾਨਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਐਸਡੀ ਕਾਲਜ ਦੀ ਦਸਤਾਵੇਜ਼ੀ ਦਰਾਵਿਆਪ੍ਰੰਤ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ’ਚ ਵਿਸ਼ੇਸ਼ ਸਨਮਾਨ ਦਿੱਤਾ ਗਿਆ ਸੀ।