ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਛੱਤ ਵਿੱਚੋਂ ਰਿਸਦੇ ਪਾਣੀ ਕਾਰਨ ਮਕਾਨ ਮਾਲਕ ਪ੍ਰੇਸ਼ਾਨ

ਮੁਹਾਲੀ ਦੇ ਫੇਜ਼ ਨੌਂ ਦੇ ਕੁਆਰਟਰ ਨੰਬਰ ਐੱਚਆਈਜੀ 1633 ਦਾ ਮਾਲਕ ਮਾਲਵਿੰਦਰ ਸਿੰਘ ਕੁਆਰਟਰ ਦੀ ਪਹਿਲੀ ਅਤੇ ਦੂਜੀ ਮੰਜ਼ਿਲ ਤੋਂ ਵਿੱਚੋਂ ਰਿਸਦੇ ਪਾਣੀ ਤੋਂ ਬੇਹੱਦ ਪ੍ਰੇਸ਼ਾਨ ਹੈ। ਉਨ੍ਹਾਂ ਗਮਾਡਾ ਦੇ ਅਸਟੇਟ ਅਫ਼ਸਰ ਨੂੰ ਲਿਖਤੀ ਦਰਖ਼ਾਸਤ ਦੇ ਕੇ ਉਪੱਰਲੀਆਂ ਦੋਵੇਂ ਮੰਜ਼ਿਲਾਂ...
Advertisement

ਮੁਹਾਲੀ ਦੇ ਫੇਜ਼ ਨੌਂ ਦੇ ਕੁਆਰਟਰ ਨੰਬਰ ਐੱਚਆਈਜੀ 1633 ਦਾ ਮਾਲਕ ਮਾਲਵਿੰਦਰ ਸਿੰਘ ਕੁਆਰਟਰ ਦੀ ਪਹਿਲੀ ਅਤੇ ਦੂਜੀ ਮੰਜ਼ਿਲ ਤੋਂ ਵਿੱਚੋਂ ਰਿਸਦੇ ਪਾਣੀ ਤੋਂ ਬੇਹੱਦ ਪ੍ਰੇਸ਼ਾਨ ਹੈ। ਉਨ੍ਹਾਂ ਗਮਾਡਾ ਦੇ ਅਸਟੇਟ ਅਫ਼ਸਰ ਨੂੰ ਲਿਖਤੀ ਦਰਖ਼ਾਸਤ ਦੇ ਕੇ ਉਪੱਰਲੀਆਂ ਦੋਵੇਂ ਮੰਜ਼ਿਲਾਂ ਦੇ ਇੱਕੋ ਮਾਲਕ ਨੂੰ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਕਰਨ ਲਈ ਲੋੜੀਂਦੀ ਮੁਰੰਮਤ ਕਰਾਉਣ ਦੀ ਹਦਾਇਤ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਗਮਾਡਾ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹ ਇਸ ਮਾਮਲੇ ਨੂੰ ਖ਼ਪਤਕਾਰ ਫੋਰਮ ਅਤੇ ਅਦਾਲਤ ਵਿਚ ਲਿਜਾਣ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਦੱਸਿਆ ਕਿ ਐਚਆਈਜੀ 1634 ਨੰਬਰ ਦਾ ਕੁਆਰਟਰ ਜਿਹੜਾ ਕਿ ਉਨ੍ਹਾਂ ਤੋਂ ਉੱਪਰ ਹੈ ਵਿਖੇ ਕੋਈ ਨਹੀਂ ਰਹਿੰਦਾ। ਉਨ੍ਹਾਂ ਕਿਹਾ ਕਿ ਕੁਆਰਟਰ ਦੀ ਲੋੜੀਂਦੀ ਦੇਖ-ਭਾਲ ਨਾ ਕੀਤੇ ਜਾਣ ਛੱਤਾਂ ਤੇ ਪਾਣੀ ਭਰਿਆ ਖੜ੍ਹਾ ਹੈ, ਜਿਹੜਾ ਕਿ ਦੀਵਾਰਾਂ ਅਤੇ ਲੈਂਟਰ ਰਾਹੀਂ ਰਿਸ ਰਿਸ ਕੇ ਹੇਠਲੀਆਂ ਮੰਜ਼ਿਲਾਂ ’ਤੇ ਆ ਰਿਹਾ ਹੈ।

ਗਮਾਡਾ ਨੇ ਉਸਾਰੀ ’ਤੇ ਰੋਕ ਲਾਈ ਹੈ: ਮਾਲਕ

Advertisement

ਮਾਮਲੇ ਸਬੰਧੀ ਐਚਆਈਜੀ 1634 ਨੰਬਰ ਦੇ ਮਾਲਕ ਸੁਰਜੀਤ ਸਿੰਘ ਗੁਜਰਾਲ ਨੇ ਦੱਸਿਆ ਕਿ ਉਹ ਸ਼ਿਮਲੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਗਮਾਡਾ ਵੱਲੋਂ ਉਨ੍ਹਾਂ ਦੀ ਉਸਾਰੀ ’ਤੇ ਰੋਕ ਲਗਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਭਾਵੇਂ ਫੈਸਲਾ ਉਨ੍ਹਾਂ ਦੇ ਹੱਕ ਵਿਚ ਹੋ ਗਿਆ ਹੈ ਪਰ ਹਾਲੇ ਤੱਕ ਉਨ੍ਹਾਂ ਨੂੰ ਫ਼ੈਸਲੇ ਦੀ ਲਿਖਤੀ ਕਾਪੀ ਨਹੀਂ ਮਿਲਦੀ, ਉਦੋਂ ਤੱਕ ਉਹ ਕੋਈ ਉਸਾਰੀ ਤੇ ਮੁਰੰਮਤ ਨਹੀਂ ਕਰਾ ਸਕਦੇ।

Advertisement
Show comments