ਹੋਲੀ ਏਂਜਲਸ ਸਮਾਰਟ ਸਕੂਲ ਨੇ ਤਿੰਨ ਤਗ਼ਮੇ ਜਿੱਤੇ
ਸੀਬੀਐੱਸਈ ਕਲੱਸਟਰ-17 ਖੇਡਾਂ 2025 ਪੰਜਾਬ ਦੇ ਲਾਲੜੂ ਸ਼ਹਿਰ ਵਿੱਚ ਕਰਵਾਈਆਂ। ਇਸ ਵਿੱਚ ਹੋਲੀ ਏਂਜਲਸ ਸਮਾਰਟ ਸਕੂਲ ਦੀ ਅੰਡਰ-19 ਕੁੜੀਆਂ ਨੇ ਖੋ-ਖੋ ਵਿੱਚ ਸੋਨੇ ਦਾ ਤਗ਼ਮਾ, ਅੰਡਰ-17 ਮੁੰਡਿਆਂ ਨੇ ਖੋ-ਖੋ ਵਿੱਚ ਕਾਂਸੀ ਦਾ ਤਗ਼ਮਾ ਅਤੇ ਅੰਡਰ-17 ਮੁੰਡਿਆਂ ਨੇ ਕਬੱਡੀ ਵਿੱਚ ਕਾਂਸੀ...
Advertisement
ਸੀਬੀਐੱਸਈ ਕਲੱਸਟਰ-17 ਖੇਡਾਂ 2025 ਪੰਜਾਬ ਦੇ ਲਾਲੜੂ ਸ਼ਹਿਰ ਵਿੱਚ ਕਰਵਾਈਆਂ। ਇਸ ਵਿੱਚ ਹੋਲੀ ਏਂਜਲਸ ਸਮਾਰਟ ਸਕੂਲ ਦੀ ਅੰਡਰ-19 ਕੁੜੀਆਂ ਨੇ ਖੋ-ਖੋ ਵਿੱਚ ਸੋਨੇ ਦਾ ਤਗ਼ਮਾ, ਅੰਡਰ-17 ਮੁੰਡਿਆਂ ਨੇ ਖੋ-ਖੋ ਵਿੱਚ ਕਾਂਸੀ ਦਾ ਤਗ਼ਮਾ ਅਤੇ ਅੰਡਰ-17 ਮੁੰਡਿਆਂ ਨੇ ਕਬੱਡੀ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਮਹਿਕ ਮਹਿਤਾ ਨੂੰ ਟੂਰਨਾਮੈਂਟ ਦਾ ਖਿਡਾਰੀ ਪੁਰਸਕਾਰ ਦਿੱਤਾ ਗਿਆ। ਅੰਡਰ-19 ਕੁੜੀਆਂ ਅਤੇ ਸ਼ੂਟਿੰਗ ਟੀਮ ਸੀਬੀਐੱਸਈ ਨੈਸ਼ਨਲ ਗੇਮਜ਼ ਖੇਡਣ ਲਈ ਜਾਵੇਗੀ। ਸਕੂਲ ਦੇ ਚੇਅਰਮੈਨ ਰੂਪ ਸਿੰਘ ਰਾਣਾ, ਵਾਈਸ ਚੇਅਰਮੈਨ ਅਮਨ ਰਾਣਾ, ਪ੍ਰਿੰਸੀਪਲ ਮਨੂ ਸ਼ਰਮਾ ਅਤੇ ਕੋਚ ਪਰਮਿੰਦਰ ਕੌਰ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।
Advertisement
Advertisement