ਸਹਾਇਕ ਲੇਬਰ ਕਮਿਸ਼ਨਰ ਦੀ ਕਾਰਵਾਈ ਤੋਂ ਹਾਈ ਕੋਰਟ ਨਾਰਾਜ਼
ਪੰਜਾਬ ਏਟਕ ਦੇ ਮੀਤ ਪ੍ਰਧਾਨ ਵਿਨੋਦ ਚੁੱਘ ਨੇ ਕਿਹਾ ਕਿ ਡੇਰਾਬੱਸੀ ਵਿੱਚ ਦਵਾਈ ਦੀ ਕੰਪਨੀ ’ਚ ਕੰਮ ਕਰਦਾ ਪੰਕਜ ਕੁਮਾਰ ਹਾਦਸੇ ਦੌਰਾਨ ਬੁਰੀ ਤਰ੍ਹਾਂ ਝੁਲਸ ਗਿਆ ਹੈ। ਉਸ ਦਾ ਅੱਠ ਮਹੀਨੇ ਤੱਕ ਇਲਾਜ ਚੱਲਿਆ। ਕੰਪਨੀ ਨੇ ਉਸ ਨੂੰ ਪੱਕੀ ਨੌਕਰੀ ਦਾ ਝੂਠ ਵਾਅਦਾ ਕੇ ਆਰਜ਼ੀ ਤੌਰ ’ਤੇ ਨੌਕਰੀ ’ਤੇ ਰੱਖ ਲਿਆ ਸੀ। ਸ੍ਰੀ ਚੁੱਘ ਨੇ ਕਿਹਾ ਕਿ ਕੰਪਨੀ ਨੇ ਕਰਮਚਾਰੀ ਨੂੰ ਹਾਲੇ ਤੱਕ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਹੈ ਅਤੇ ਨਾ ਹੀ ਉਸ ਦਾ ਈ ਐੱਸ ਆਈ ਦਾ ਫਾਰਮ ਭਰਿਆ ਹੈ। ਜਦੋਂ ਇਕ ਬਾਰੇ ਸਹਾਇਕ ਲੇਬਰ ਕਮਿਸ਼ਨਰ ਕੋਲ ਸ਼ਿਕਾਇਤ ਕੀਤੀ ਤਾਂ ਉਸ ਨੇ ਫੈਕਟਰੀ ਐਕਟ ਦੀ ਉਲੰਘਣਾ ਵਰਗੇ ਗੰਭੀਰ ਮਾਮਲਿਆਂ ’ਤੇ ਕੋਈ ਧਿਆਨ ਨਹੀਂ ਦਿੱਤਾ ਅਤੇ ਮਾਮਲੇ ਨੂੰ ਉਸ ਦੇ ਖੇਤਰ ਦੇ ਅਧਿਕਾਰ ਨਾ ਹੋਣ ਦਾ ਬਹਾਨਾ ਬਣਾ ਕੇ ਖਾਰਜ ਕਰ ਦਿੱਤਾ। ਇਸ ਮਾਮਲੇ ਸਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਕੀਤੀ ਤਾਂ ਹਾਈ ਕੋਰਟ ਦੇ ਜੱਜ ਨੇ ਕਿਹਾ ਕਿ ਸਹਾਇਕ ਲੇਬਰ ਕਮਿਸ਼ਨਰ ਬਲਜੀਤ ਸਿੰਘ ਨੇ ਕਰਮਚਾਰੀ ਦੀ ਬੇਨਤੀ ਨੂੰ ਸਹੀ ਢੰਗ ਨਾਲ ਨਹੀਂ ਸੁਣਿਆ ਗਿਆ ਅਤੇ ਆਦੇਸ਼ ਜਾਰੀ ਕੀਤੇ ਹਨ।
