ਰਾਮ ਭਵਨ ਦੀ ਉਸਾਰੀ ਲਈ ਮਦਦ
ਮਿਥਲਾ ਸੇਵਾ ਸਮਿਤੀ, ਗਰੁੱਪ ਆਫ ਬਿਹਾਰ ਜਨ ਹਿਤ ਮਹਾਂਸਭਾ ਵੱਲੋਂ ਖਰੜ ਵਿੱਚ ਉਸਾਰੀ ਅਧੀਨ ਸ੍ਰੀ ਰਾਮ ਮੰਦਿਰ ਦੇ ਨਿਰਮਾਣ ਵਿਚ ਆਪਣਾ ਯੋਗਦਾਨ ਪਾਉਂਦਿਆਂ 51 ਹਜ਼ਾਰ ਰੁਪਏ ਦਾ ਚੈੱਕ ਪ੍ਰਬੰਧਕਾਂ ਦੇ ਹਵਾਲੇ ਕੀਤਾ ਗਿਆ। ਇਸ ਮੌਕੇ ਸਮਿਤੀ ਦੇ ਪ੍ਰਧਾਨ ਰਾਜਨ ਪਾਸਵਾਨ,...
Advertisement
ਮਿਥਲਾ ਸੇਵਾ ਸਮਿਤੀ, ਗਰੁੱਪ ਆਫ ਬਿਹਾਰ ਜਨ ਹਿਤ ਮਹਾਂਸਭਾ ਵੱਲੋਂ ਖਰੜ ਵਿੱਚ ਉਸਾਰੀ ਅਧੀਨ ਸ੍ਰੀ ਰਾਮ ਮੰਦਿਰ ਦੇ ਨਿਰਮਾਣ ਵਿਚ ਆਪਣਾ ਯੋਗਦਾਨ ਪਾਉਂਦਿਆਂ 51 ਹਜ਼ਾਰ ਰੁਪਏ ਦਾ ਚੈੱਕ ਪ੍ਰਬੰਧਕਾਂ ਦੇ ਹਵਾਲੇ ਕੀਤਾ ਗਿਆ। ਇਸ ਮੌਕੇ ਸਮਿਤੀ ਦੇ ਪ੍ਰਧਾਨ ਰਾਜਨ ਪਾਸਵਾਨ, ਸਕੱਤਰ ਸੁਨੀਲ ਕੁਮਾਰ, ਕੈਸ਼ੀਅਰ ਅਸ਼ੋਕ ਰਾਏ, ਉਪ ਸਕੱਤਰ ਸੁਰੇਸ਼ ਠਾਕੁਰ, ਸਿਕੰਦਰ ਰਾਏ ਅਤੇ ਮੈਂਬਰ ਰਾਧੇ ਸ਼ਾਮ ਅਤੇ ਸ਼ੰਕਰ ਮੌਜੂਦ ਸਨ। ਉਨ੍ਹਾਂ ਪ੍ਰਬੰਧਕਾਂ ਨੂੰ ਭਰੋਸਾ ਦਿੱਤਾ ਕਿ ਸਮਿਤੀ ਵਲੋਂ ਭਵਿੱਖ ਵਿਚ ਵੀ ਤਨ, ਮਨ ਅਤੇ ਧਨ ਨਾਲ ਇਸ ਮੰਦਿਰ ਦੇ ਨਿਰਮਾਣ ਵਿਚ ਹਿੱਸਾ ਪਾਇਆ ਜਾਵੇਗਾ।
Advertisement
Advertisement