ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਚੰਡੀਗੜ੍ਹ ਤੇ ਪੰਜਾਬ ਦੇ ਕਈ ਹਿੱਸਿਆਂ ’ਚ ਵੱਡੇ ਤੜਕੇ ਭਾਰੀ ਮੀਂਹ ਪਿਆ

ਸਵੇਰ ਵੇਲੇ ਅਸਮਾਨ ਸਾਫ਼ ਤੇ ਧੁੱਪ ਖਿੜੀ; ਤੇਜ਼ ਤੂਫਾਨ ਨਾਲ ਉਪਰਲੇ ਸ਼ਿਮਲਾ ਵਿਚ ਫਸਲਾਂ ਅਤੇ ਫਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ
ਕਈ ਇਲਾਕਿਆਂ ਵਿੱਚ ਬਿਜਲੀ ਬੰਦ ਹੋ ਗਈ, ਜਦੋਂ ਕਿ ਦਰੱਖਤ ਡਿੱਗ ਪਏ ਅਤੇ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਟ੍ਰਿਬਿਊਨ ਫੋਟੋ: ਲਲਿਤ ਕੁਮਾਰ
Advertisement
ਚੰਡੀਗੜ੍ਹ, 17 ਅਪਰੈਲ

ਚੰਡੀਗੜ੍ਹ ਤੇ ਪੰਜਾਬ ਦੇ ਕਈ ਹਿੱਸਿਆਂ ਵਿਚ ਵੀਰਵਾਰ ਤੜਕੇ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪਿਆ।

Advertisement

ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ਵਿਚ 8.3 ਮਿਲੀਮੀਟਰ ਮੀਂਹ ਪਿਆ।

ਹਾਲਾਂਕਿ ਸਵੇਰ ਵੇਲੇ ਅਸਮਾਨ ਸਾਫ਼ ਸੀ ਤੇ ਲੋਕ ਜਦੋਂ ਉੱਠੇ ਤਾਂ ਧੁੱਪ ਖਿੜੀ ਹੋਈ ਸੀ।

ਪੰਜਾਬ ਵਿਚ ਅੱਜ ਤੜਕੇ ਜਿਨ੍ਹਾਂ ਹੋਰ ਥਾਵਾਂ ’ਤੇ ਮੀਂਹ ਪਿਆ ਉਨ੍ਹਾਂ ਵਿਚ ਅੰਮ੍ਰਿਤਸਰ (4.5 ਮਿਲੀਮੀਟਰ), ਪਠਾਨਕੋਟ (3.2 ਐੱਮਐੱਮ), ਗੁਰਦਾਸਪੁਰ (18. ਐੱਮਐੱਮ) ਤੇ ਰੂਪਨਗਰ (6 ਐੱਮਐੱਮ) ਸ਼ਾਮਲ ਹਨ।

ਗੁਆਂਢੀ ਸੂਬੇ ਹਰਿਆਣਾ ਦੇ ਅੰਬਾਲਾ ਵਿਚ ਵੀ ਹਲਕਾ ਮੀਂਹ ਪਿਆ।

ਇਸ ਦੌਰਾਨ, ਬੁੱਧਵਾਰ ਰਾਤ ਨੂੰ ਅਚਾਨਕ ਆਏ ਤੂਫਾਨ ਨਾਲ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ  ਬਹੁਤ ਨੁਕਸਾਨ ਹੋਇਆ ਹੈ।

ਕਈ ਇਲਾਕਿਆਂ ਵਿੱਚ ਬਿਜਲੀ ਬੰਦ ਹੋ ਗਈ, ਜਦੋਂ ਕਿ ਦਰੱਖਤ ਡਿੱਗ ਪਏ ਅਤੇ ਵਾਹਨਾਂ ਨੂੰ ਨੁਕਸਾਨ ਪਹੁੰਚਿਆ।

ਖਾਸ ਕਰਕੇ ਸ਼ਿਮਲਾ ਦੇ ਉਪਰਲੇ ਹਿੱਸੇ ਵਿੱਚ ਫਸਲਾਂ ਅਤੇ ਫਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।

ਤੇਜ਼ ਹਵਾਵਾਂ ਕਾਰਨ ਸੇਬ ਅਤੇ ਹੋਰ ਫਲ ਉਤਪਾਦਕਾਂ ਨੂੰ ਵੱਡਾ ਨੁਕਸਾਨ ਹੋਇਆ ਹੈ।

 

 

Advertisement
Tags :
Heavy rain in ChandigarhHimachal Pradeshparts of Punjab