ਪੰਜਾਬ ਮਾਡਲ ਤਹਿਤ ਸਿਹਤ ਵਿਭਾਗ ਨੂੰ ਨਵੀਂ ਦਿਸ਼ਾ ਮਿਲੀ: ਚੱਢਾ
ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇਤਿਹਾਸਕ ਅਤੇ ਇੰਨਕਲਾਬੀ ਕਦਮ ਚੁੱਕਦਿਆਂ ਹੁਣ ਦਿਲ ਦੇ ਮਰੀਜ਼ਾਂ ਨੂੰ ਲੱਗਣ ਵਾਲਾ 50 ਹਜ਼ਾਰ ਰੁਪਏ ਦਾ ਟੀਕਾ ਸੂਬੇ ਦੇ ਸਾਰੇ ਸਿਵਲ ਹਸਪਤਾਲਾਂ ਵਿੱਚ ਮੁਫ਼ਤ ਲਗਾਇਆ ਜਾਵੇਗਾ।...
Advertisement
ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇਤਿਹਾਸਕ ਅਤੇ ਇੰਨਕਲਾਬੀ ਕਦਮ ਚੁੱਕਦਿਆਂ ਹੁਣ ਦਿਲ ਦੇ ਮਰੀਜ਼ਾਂ ਨੂੰ ਲੱਗਣ ਵਾਲਾ 50 ਹਜ਼ਾਰ ਰੁਪਏ ਦਾ ਟੀਕਾ ਸੂਬੇ ਦੇ ਸਾਰੇ ਸਿਵਲ ਹਸਪਤਾਲਾਂ ਵਿੱਚ ਮੁਫ਼ਤ ਲਗਾਇਆ ਜਾਵੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਮਾਡਲ ਤਹਿਤ ਸਿਹਤ ਵਿਭਾਗ ਨੂੰ ਨਵੀਂ ਦਿਸ਼ਾ ਮਿਲ ਰਹੀ ਹੈ। ਸਰਕਾਰ ਸਿਰਫ ਘੋਸ਼ਣਾਵਾਂ ਤੱਕ ਸੀਮਤ ਨਹੀਂ, ਸਗੋਂ ਜਮੀਨੀ ਪੱਧਰ ’ਤੇ ਲੋਕਾਂ ਨੂੰ ਹਰੀ ਥੈਲੀ ਦੀ ਥਾਂ ਵਧੀਆ ਇਲਾਜ ਦੇ ਰਹੀ ਹੈ। ਚੱਢਾ ਨੇ ਕਿਹਾ ਕਿ ਇਹ ਟੀਕਾ ਐਕਯੂਟ ਕੋਰੋਨਰੀ ਸਿੰਡਰੋਮ ਜਾਂ ਦਿਲ ਦੇ ਦੌਰੇ ਤੋਂ ਬਾਅਦ ਲਗਾਇਆ ਜਾਂਦਾ ਹੈ। ਇਹ ਇਕ ਮਹਿੰਗਾ ਅਤੇ ਅਹਿਮ ਇਲਾਜੀ ਟੀਕਾ ਹੈ ਜੋ ਹੁਣ ਤੱਕ ਕੇਵਲ ਕੁਝ ਨਿੱਜੀ ਹਸਪਤਾਲਾਂ ਤੱਕ ਸੀਮਤ ਸੀ। ਹੁਣ ਸਰਕਾਰੀ ਹਸਪਤਾਲਾਂ ਰਾਹੀਂ ਇਹ ਸਹੂਲਤ ਆਮ ਮਰੀਜ਼ ਤੱਕ ਪਹੁੰਚੇਗੀ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੀ ਇਨਸਾਫ਼ ਤੇ ਸੇਵਾ ਦੀ ਨੀਤੀ ਕਰਕੇ ਹੀ ਅਜਿਹੀ ਸਿਹਤ ਸੰਬੰਧੀ ਸੁਵਿਧਾ ਆਮ ਲੋਕਾਂ ਤੱਕ ਮੁਫ਼ਤ ਰੂਪ ਵਿੱਚ ਪਹੁੰਚ ਰਹੀ ਹੈ। ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਰਕਾਰ ਨੇ ਲੋਕਾਂ ਦੀ ਜਾਨ ਨੂੰ ਤਰਜੀਹ ਦਿੰਦਿਆਂ ਵੱਡਾ ਫ਼ੈਸਲਾ ਲਿਆ ਹੈ।
ਵਿਧਾਇਕ ਦਿਨੇਸ਼ ਚੱਢਾ
Advertisement
Advertisement