ਹਰਿਆਣਾ: ਵੋਟ ਪਾਉਣ ਲਈ ਤਨਖਾਹ ਸਣੇ ਛੁੱਟੀ ਮਿਲੇਗੀ
ਬਿਹਾਰ ਵਿਧਾਨ ਸਭਾ ਲਈ 6 ਅਤੇ 11 ਨਵੰਬਰ ਨੂੰ ਦੋ ਪੜਾਵਾਂ ਵਿੱਚ ਅਤੇ ਦੇਸ਼ ’ਚ ਅੱਠ ਹੋਰ ਵਿਧਾਨ ਸਭਾ ਹਲਕਿਆਂ ’ਚ ਹੋਣ ਵਾਲੀ ਜ਼ਿਮਨੀ ਚੋਣ ਮੌਕੇ ਹਰਿਆਣਾ ’ਚ ਕੰਮ ਕਰਦੇ ਸਬੰਧਤ ਸੂਬਿਆਂ ਦੇ ਵੋਟਰ ਮੁਲਾਜ਼ਮਾਂ ਨੂੰ ਤਨਖਾਹ ਸਣੇ ਛੁੱਟੀ ਮਿਲੇਗੀ।...
Advertisement
ਬਿਹਾਰ ਵਿਧਾਨ ਸਭਾ ਲਈ 6 ਅਤੇ 11 ਨਵੰਬਰ ਨੂੰ ਦੋ ਪੜਾਵਾਂ ਵਿੱਚ ਅਤੇ ਦੇਸ਼ ’ਚ ਅੱਠ ਹੋਰ ਵਿਧਾਨ ਸਭਾ ਹਲਕਿਆਂ ’ਚ ਹੋਣ ਵਾਲੀ ਜ਼ਿਮਨੀ ਚੋਣ ਮੌਕੇ ਹਰਿਆਣਾ ’ਚ ਕੰਮ ਕਰਦੇ ਸਬੰਧਤ ਸੂਬਿਆਂ ਦੇ ਵੋਟਰ ਮੁਲਾਜ਼ਮਾਂ ਨੂੰ ਤਨਖਾਹ ਸਣੇ ਛੁੱਟੀ ਮਿਲੇਗੀ। ਕਮਿਸ਼ਨ ਦੇ ਬੁਲਾਰੇ ਨੇ ਦਸਿਆ ਕਿ ਜਨ ਪ੍ਰਤੀਨਿਧੀ ਐਕਟ 1951 ਅਨੁਸਾਰ ਕਿਸੇ ਵੀ ਕਿਸੇ ਅਦਾਰੇ ’ਚ ਕੰਮ ਕਰਨ ਵਾਲਾ ਹਰੇਕ ਵਿਅਕਤੀ ਜੋ ਕਿਸੇ ਲੋਕ ਸਭਾ ਜਾਂ ਕਿਸੇ ਰਾਜ/ਕੇਂਦਰ ਸ਼ਾਸਿਤ ਸੂਬੇ ਦੀ ਵਿਧਾਨ ਸਭਾ ਦੇ ਚੋਣ ’ਚ ਵੋਟ ਪਾਉਣ ਦਾ ਹੱਕਦਾਰ ਹੈ, ਨੂੰ ਚੋਣ ਦੇ ਦਿਨ ਤਨਖਾਹ ਸਮੇਤ ਛੁੱਟੀ ਮਿਲੇਗੀ। ਇਸ ਸਬੰਧੀ ਛੁੱਟੀ ਕਾਰਨ ਤਨਖਾਹ ’ਚ ਕਟੌਤੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾ ਪ੍ਰਬੰਧਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਅਦਾਰੇ ’ਤੇ ਜੁਰਮਾਨਾ ਲਾਇਆ ਜਾਵੇਗਾ।
Advertisement
Advertisement
