ਹਰਜੋਤ ਬੈਂਸ ਲੋਕਾਂ ਦੀ ਸਮੱਸਿਆਵਾਂ ਸੁਣੀਆਂ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੀ ਨੰਗਲ ਸਥਿਤ ਕੋਠੀ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਤੇ ਅਧਿਕਾਰੀਆਂ ਨੂੰ ਮੌਕੇ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਇਲਾਕੇ ਤੋਂ ਸੁਰੂ ਹੋਏ ਵਿਲੱਖਣ ਪ੍ਰੋਗਰਾਮ ‘ਸਾਡਾ ਐੱਮ ਐੱਲ ਏ ਸਾਡੇ ਵਿੱਚ’ ਦੀ ਗੂੰਝ ਪੰਜਾਬ ਦੇ ਕੋਨੇ ਕੋਨੇ ਤੱਕ ਪਹੁੰਚ ਰਹੀ ਹੈ। ਮੰਤਰੀ ਬੈਂਸ ਨੇ ਕਿਹਾ ਕਿ ਆਪਣੀ ਟੀਮ ਇਲਾਕੇ ਦੇ ਪੰਚਾਂ, ਸਰਪੰਚਾ ਅਤੇ ਨੌਜਵਾਨਾਂ ਦੇ ਯਤਨਾਂ ਨਾਲ ਹੀ ਅਜਿਹੇ ਪ੍ਰੋਗਰਾਮ ਸਫਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਹੜ੍ਹਾਂ ਦੌਰਾਨ ਸਾਡੀ ਟੀਮ ਨੇ ਅਪਰੇਸ਼ਨ ਰਾਹਤ ਚਲਾਇਆ ਅਤੇ ਮਿਸਾਲੀ ਕੰਮ ਕੀਤੇ ਹਨ। ਬੈਂਸ ਨੇ ਹਾਦਸੇ ਵਿੱਚ ਜ਼ਖ਼ਮੀ ਹੋਏ ਗਾਇਕ ਰਾਜਵੀਰ ਜਵੰਦਾ ਦੇ ਜਲਦੀ ਠੀਕ ਹੋਣ ਦੀ ਅਰਦਾਸ ਕੀਤੀ। ਇਸ ਮੌਕੇ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਦੇ ਚੇਅਰਮੈਨ ਡਾ. ਸੰਜੀਵ ਗੌਤਮ, ਸੈਣੀ ਵੈੱਲਫੇਅਰ ਬੋਰਡ ਦੇ ਮੈਂਬਰ ਰਾਮ ਕੁਮਾਰ ਮੁਕਾਰੀ, ਸਿੱਖਿਆ ਕੁਆਰਡੀਨੇਟਰ ਦਿਆ ਸਿੰਘ, ਮੀਡੀਆ ਕੁਆਰਡੀਨੇਟਰ ਦੀਪਕ ਸੋਨੀ, ਅਸ਼ਵਨੀ ਸ਼ਰਮਾਂ, ਸਰਪੰਚ ਗੁਰਵਿੰਦਰ ਕੌਰ, ਸਰਪੰਚ ਸੁਰਿੰਦਰ, ਕਾਕੂ ਰਾਏਪੁਰ, ਸੁਖਵਿੰਦਰ ਸਿੰਘ ਆਦਿ ਪਤਵੰਤੇ ਹਾਜ਼ਰ ਸਨ।