ਹਰਜੋਤ ਬੈਂਸ ਨੇ ਸੜਕ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਬਾਸ, ਬਿਭੋਰ ਸਾਹਿਬ, ਸੁਆਮੀਪੁਰ ਖੇੜਾ ਬਾਗ ਤੋਂ ਹਰੀਜਨ ਬਸਤੀ ਨੂੰ ਜੋੜਨ ਵਾਲੀ 7.15 ਕਿਲੋਮੀਟਰ ਸੜਕ ਦਾ ਨੀਂਹ ਪੱੱਥਰ ਰੱਖਿਆ। ਇਸ ਸੜਕ ਨੂੰ 583 ਕਰੋੜ ਰੁਪਏ ਦੀ ਲਾਗਤ ਬਣਾਇਆ ਜਾਵੇਗਾ। ਇਸ ਦੌਰਾਨ ਉਨ੍ਹਾਂ 5...
Advertisement
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਬਾਸ, ਬਿਭੋਰ ਸਾਹਿਬ, ਸੁਆਮੀਪੁਰ ਖੇੜਾ ਬਾਗ ਤੋਂ ਹਰੀਜਨ ਬਸਤੀ ਨੂੰ ਜੋੜਨ ਵਾਲੀ 7.15 ਕਿਲੋਮੀਟਰ ਸੜਕ ਦਾ ਨੀਂਹ ਪੱੱਥਰ ਰੱਖਿਆ। ਇਸ ਸੜਕ ਨੂੰ 583 ਕਰੋੜ ਰੁਪਏ ਦੀ ਲਾਗਤ ਬਣਾਇਆ ਜਾਵੇਗਾ। ਇਸ ਦੌਰਾਨ ਉਨ੍ਹਾਂ 5 ਲੱਖ ਰੁਪਏ ਦੀ ਲਾਗਤ ਨਾਲ ਬਾਸ ਵਿੱਚ ਬਣਨ ਵਾਲੀ ਲਾਈਬ੍ਰੇਰੀ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਬੈਂਸ ਨੇ ਬਾਸ ਵਿੱਚ 18.50 ਫੁੱਟ ਏਰੀਏ 14 ਲੱਖ ਰੁਪਏ ਦੀ ਲਾਗਤ ਨਾਲ ਪੈ ਰਹੇ ਸੀਵਰੇਜ ਪਾਈਪਲਾਈਨ ਦਾ 5 ਲੱਖ ਰੁਪਏ ਨਾਲ ਬਣੇ ਨਿਕਾਸੀ ਨਾਲੇ ਦੇ ਕੰਮ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਦੱਸਿਆ ਕਿ ਬਿਭੌਰ ਸਾਹਿਬ ਤੋਂ ਸੁਆਮੀਪੁਰ ਖੇੜਾ ਬਾਗ ਤੱਕ ਸੜਕ ਨੂੰ 18 ਫੁੱਟ ਚੌੜਾ ਕੀਤਾ ਜਾ ਰਿਹਾ ਹੈ ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਬਿਹਤਰ ਆਵਾਜਾਈ ਦੀ ਸਹੂਲਤ ਮਿਲੇਗੀ। ਬੈਂਸ ਨੇ ਕਿਹਾ ਕਿ ਇਹ ਸੜਕ ਨਾ ਸਿਰਫ ਹਰੀਜਨ ਬਸਤੀ ਨੂੰ ਜੋੜੇਗੀ, ਸਗੋਂ ਇਸ ਨਾਲ ਆਲੇ ਦੁਆਲੇ ਦੇ ਕਈ ਪਿੰਡਾਂ ਦੇ ਵਾਸੀਆਂ ਨੂੰ ਰੋਜ਼ਾਨਾ ਆਉਣ ਜਾਣ ਵਿੱਚ ਸੁਵਿਧਾ ਹੋਵੇਗੀ ਤੇ ਖਾਸਕਰ ਵਿਦਿਆਰਥੀਆਂ, ਕਿਸਾਨਾਂ ਅਤੇ ਦਫ਼ਤਰੀ ਕਰਮਚਾਰੀਆਂ ਲਈ ਇਹ ਸੜਕ ਵਿਕਾਸ ਦੀ ਨਵੀਂ ਲਹਿਰ ਸਾਬਤ ਹੋਵੇਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ. ਸੰਜੀਵ ਗੋਤਮ, ‘ਆਪ’ ਦੀ ਸੀਨੀਅਰ ਆਗੂ ਗੁਰਜਿੰਦਰ ਸਿੰਘ ਸ਼ੋਕਰ, ਦੀਪੂ ਬਾਸ, ਸਰਪੰਚ ਰਾਜਵਿੰਦਰ ਕੌਰ, ਰਾਮ ਕੁਮਾਰ ਸਹੋੜ, ਸਤਪਾਲ ਸਿੰਘ, ਵਿਸ਼ੀ ਰਹਿਮਦ, ਪੰਚ, ਸਰਪੰਚ ਤੇ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।
Advertisement
Advertisement
