‘ਹਮਾਰੇ ਰਾਮ’ ਦਾ ਮੰਚਨ 3 ਨੂੰ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 28 ਜੁਲਾਈ ਫੈਲਿਸਿਟੀ ਥੀਏਟਰ ਦੀ ਪੇਸ਼ਕਸ਼ ‘ਹਮਾਰੇ ਰਾਮ’ ਨਾਟਕ ਦਾ ਮੰਚਨ 3 ਅਗਸਤ ਨੂੰ ਹੋਵੇਗਾ। ਗੌਰਵ ਭਾਰਦਵਾਜ ਦੀ ਨਿਰਦੇਸ਼ਨਾ ਹੇਠ ਤਿਆਰ ਇਸ ਰਚਨਾ ਵਿੱਚ ਰਾਮਾਇਣ ਦੇ ਕੁਝ ਅਜਿਹੇ ਅਦਭੁੱਤ ਦ੍ਰਿਸ਼ ਪੇਸ਼ ਕੀਤੇ ਜਾਣਗੇ, ਜਿਹੜੇ ਪਹਿਲਾਂ ਕਦੇ...
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਜੁਲਾਈ
Advertisement
ਫੈਲਿਸਿਟੀ ਥੀਏਟਰ ਦੀ ਪੇਸ਼ਕਸ਼ ‘ਹਮਾਰੇ ਰਾਮ’ ਨਾਟਕ ਦਾ ਮੰਚਨ 3 ਅਗਸਤ ਨੂੰ ਹੋਵੇਗਾ। ਗੌਰਵ ਭਾਰਦਵਾਜ ਦੀ ਨਿਰਦੇਸ਼ਨਾ ਹੇਠ ਤਿਆਰ ਇਸ ਰਚਨਾ ਵਿੱਚ ਰਾਮਾਇਣ ਦੇ ਕੁਝ ਅਜਿਹੇ ਅਦਭੁੱਤ ਦ੍ਰਿਸ਼ ਪੇਸ਼ ਕੀਤੇ ਜਾਣਗੇ, ਜਿਹੜੇ ਪਹਿਲਾਂ ਕਦੇ ਵੀ ਕਿਸੇ ਮੰਚ ’ਤੇ ਨਹੀਂ ਦਿਖਾਏ ਗਏ। ਉੱਘੇ ਬਾਲੀਵੁੱਡ ਕਲਾਕਾਰ ਆਸ਼ੁੂਤੋਸ਼ ਰਾਣਾ ਰਾਵਣ, ਜਦੋਂ ਕਿ ਭਗਵਾਨ ਰਾਮ ਦੀ ਭੂਮਿਕਾ ਵਿੱਚ ਰਾਹੁਲ ਆਰ ਭੂਚਰ ਨਜ਼ਰ ਆਉਣਗੇ। ਦਾਨਿਸ਼ ਅਖ਼ਤਰ ਭਗਵਾਨ ਹਨੂੰਮਾਨ, ਤਰੁਣ ਖੰਨਾ ਭਗਵਾਨ ਸ਼ਿਵ, ਹਰਲੀਨ ਕੌਰ ਰੇਖੀ ਮਾਤਾ ਸੀਤਾ ਤੇ ਕਰਨ ਸ਼ਰਮਾ ਸੂਰਜ ਦੇਵਤਾ ਦੀ ਭੂਮਿਕਾ ਨਿਭਾ ਰਹੇ ਹਨ। ਨਾਟਕ ਦਾ ਪ੍ਰੀਮੀਅਰ 3 ਅਗਸਤ ਨੂੰ ਪੰਚਕੂਲਾ ਦੇ ਇੰਦਰਧਨੁਸ਼ ਆਡੀਟੋਰੀਅਮ ਵਿੱਚ ਹੋਵੇਗਾ।
Advertisement