ਹਾਫਿਜ਼ਾਬਾਦ ਸਕੂਲ ਦੇ ਵਿਦਿਆਰਥੀ ਅੱਵਲ
ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਫ਼ਿਜ਼ਾਬਾਦ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਲ ਕੀਤਾ। ਸਕੂਲ ਮੁਖੀ ਲੈਕਚਰਾਰ ਸੁਖਦੇਵ ਸਿੰਘ ਪੰਜਰੁੱਖਾ ਨੇ ਦੱਸਿਆ ਕਿ ਸਾਇੰਸ ਅਧਿਆਪਕ ਅਨੁਪਮ ਵਰਮਾ ਅਤੇ ਹਰਮਨਦੀਪ ਸਿੰਘ ਦੀ ਅਗਵਾਈ ਹੇਠ ਬਵਿਦਿਆਰਥੀ ਅਮਨਦੀਪ ਸਿੰਘ, ਨਵਜੋਤ...
Advertisement
ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਫ਼ਿਜ਼ਾਬਾਦ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਲ ਕੀਤਾ। ਸਕੂਲ ਮੁਖੀ ਲੈਕਚਰਾਰ ਸੁਖਦੇਵ ਸਿੰਘ ਪੰਜਰੁੱਖਾ ਨੇ ਦੱਸਿਆ ਕਿ ਸਾਇੰਸ ਅਧਿਆਪਕ ਅਨੁਪਮ ਵਰਮਾ ਅਤੇ ਹਰਮਨਦੀਪ ਸਿੰਘ ਦੀ ਅਗਵਾਈ ਹੇਠ ਬਵਿਦਿਆਰਥੀ ਅਮਨਦੀਪ ਸਿੰਘ, ਨਵਜੋਤ ਸਿੰਘ, ਗੁਰਕੀਰਤ ਸਿੰਘ ਅਤੇ ਪ੍ਰਦੀਪ ਸਿੰਘ ਨੇ ਦੋ ਮਾਡਲ ਪ੍ਰਦਰਸ਼ਿਤ ਕੀਤੇ। ਦੋਵੇਂ ਮਾਡਲਾਂ ਨੇ ਬਲਾਕ ਚਮਕੌਰ ਸਾਹਿਬ ਦੇ ਸਮੁੱਚੇ ਸਕੂਲਾਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਹੁਣ ਇਹ ਦੋਵੇਂ ਮਾਡਲ ਜ਼ਿਲ੍ਹਾ ਪੱਧਰੀ ਮੁਕਾਬਲੇ ’ਚ ਭੇਜੇ ਜਾਣਗੇ। ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਦੌਰਾਨ ਸਨਮਾਨਿਆ ਗਿਆ। ਇਸ ਮੌਕੇ ਲੈਕਚਰਾਰ ਸਰਬਜੀਤ ਸਿੰਘ,ਨਿਸ਼ਾ ਰਾਣੀ, ਰਮਨਦੀਪ ਕੌਰ, ਅਮਰਦੀਪ ਕੌਰ, ਬਬੀਤਾ ਰਾਣੀ, ਹਰਪ੍ਰੀਤ ਸਿੰਘ, ਹਰਸਿਮਰਤ ਸਿੰਘ ਅਤੇ ਗੁਰਦੀਪ ਸਿੰਘ ਹਾਜ਼ਰ ਸਨ।
Advertisement
Advertisement
